
Bhikkhiwind/Khalra,23 Oct,(Sada Channel News):- ਚੀਨ ਦੇ ਹਾਂਗਜ਼ੂ ‘ਚ ਆਯੋਜਿਤ ਕੀਤੀਆਂ ਗਈਆਂ ਏਸ਼ੀਅਨ ਖੇਡਾਂ 2023 (Asian Games 2023) ‘ਚ ਆਸਟ੍ਰੇਲੀਆ ਦੀ ਰੋਲਰ ਸਕੇਟਿੰਗ ਹਾਕੀ ਟੀਮ (Roller Skating Hockey Team) ਦੇ ਪੰਜਾਬੀ ਖਿਡਾਰੀ ਨਵਦੀਪ ਔਲਖ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਅਤੇ ਸਟੇਟ ਚੈਂਪੀਅਨ ਖਿਡਾਰੀ ਨਵਦੀਪ ਸਿੰਘ ਔਲਖ ਪੁੱਤਰ ਪ੍ਰੀਤਮ ਸਿੰਘ ਵਾਸੀ ਅੰਮ੍ਰਿਤਸਰ 2009 ‘ਚ ਆਸਟ੍ਰੇਲੀਆ ਗਿਆ ਸੀ,ਦੱਸਣਯੋਗ ਹੈ ਕਿ ਨਵਦੀਪ ਔਲਖ ਦੇ ਵੱਡੇ ਭਰਾ ਬਲਜਿੰਦਰ ਸਿੰਘ ਪੰਜਾਬ ਪੁਲਿਸ (Punjab Police) ਵਿੱਚ ਇੰਸਪੈਕਟਰ ਹਨ ਅਤੇ ਇਸ ਸਮੇਂ ਉਹ ਥਾਣਾ ਭਿੱਖੀਵਿੰਡ ਵਿਖੇ ਬਤੌਰ ਐਸਐਚਓ ਸੇਵਾਵਾਂ ਨਿਭਾ ਰਹੇ ਹਨ,ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਸਪੈਕਟਰ ਬਲਜਿੰਦਰ ਔਲਖ ਨੇ ਕਿਹਾ ਕਿ ਉਨ੍ਹਾਂ ਦੇ ਭਰਾ ਨਵਦੀਪ ਔਲਖ ਨੇ ਏਸ਼ੀਅਨ ਖੇਡਾਂ 2023 ‘ਚ ਆਸਟ੍ਰੇਲੀਆ ਦੀ ਰੋਲਰ ਸਕੇਟਿੰਗ ਹਾਕੀ ਟੀਮ (Roller Skating Hockey Team) ਵਿੱਚ ਖੇਡਦਿਆਂ ਚੀਨ ਦੀ ਟੀਮ ਨੂੰ 25-0 ਨਾਲ ਹਰਾ ਕੇ ਪੰਜਾਬ ਦਾ ਨਾਂਅ ਪੂਰੇ ਵਿਸ਼ਵ ਵਿੱਚ ਰੌਸ਼ਨ ਕੀਤਾ ਹੈ,ਇਸ ਮੌਕੇ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦਾ ਭਰਾ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਚੰਗਾ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਰੌਸ਼ਨ ਕਰਦਾ ਰਹੇਗਾ।
