
New Delhi,23 Oct,(Sada Channel News):- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ (Former Captain Bishan Singh Bedi) ਦਾ ਦੇਹਾਂਤ ਹੋ ਗਿਆ ਹੈ,ਉਹ 77 ਸਾਲ ਦੇ ਸਨ,ਖੱਬੇ ਹੱਥ ਦੇ ਸਪਿਨਰ ਬੇਦੀ ਨੇ 1967 ਤੋਂ 1979 ਤਕ ਭਾਰਤ ਲਈ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ,ਵਨਡੇ ਕ੍ਰਿਕਟ ‘ਚ ਉਨ੍ਹਾਂ ਨੇ 10 ਮੈਚਾਂ ‘ਚ 7 ਵਿਕਟਾਂ ਲਈਆਂ,ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ।ਉਹ ਖੱਬੇ ਹੱਥ ਦੇ ਸਪਿਨਰ ਸੀ,ਉਨ੍ਹਾਂ ਨੇ 22 ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ,ਉਨ੍ਹਾਂ ਨੂੰ ‘ਸਰਦਾਰ ਆਫ਼ ਸਪਿਨ’ (‘Sardar of Spin’ )ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ,ਬੇਦੀ ਨੇ 1966 ਤੋਂ 1979 ਤਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ,ਉਹ ਭਾਰਤ ਦੇ ਮਸ਼ਹੂਰ ਸਪਿਨ ਕੁਆਟਰ ਦਾ ਹਿੱਸਾ ਰਿਹਾ ਹੈ,ਉਨ੍ਹਾਂ ਤੋਂ ਇਲਾਵਾ, ਇਸ ਵਿਚ ਇਰਾਪੱਲੀ ਪ੍ਰਸੰਨਾ, ਸ਼੍ਰੀਨਿਵਾਸ ਵੈਂਕਟਰਾਘਵਨ ਅਤੇ ਭਾਗਵਤ ਚੰਦਰਸ਼ੇਖਰ ਸਨ। ਚਾਰਾਂ ਨੇ ਮਿਲ ਕੇ 231 ਟੈਸਟ ਖੇਡੇ ਅਤੇ 853 ਵਿਕਟਾਂ ਲਈਆਂ।ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਦੁੱਖ ਜ਼ਾਹਰ ਕਰਦਿਆਂ ਲਿਖਿਆ, “ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ‘ਸਰਦਾਰ ਆਫ਼ ਸਪਿਨ’ ਦੇ ਨਾਂਅ ਨਾਲ ਜਾਣੇ ਜਾਂਦੇ ਸਰਦਾਰ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਜੀ (Former Captain Bishan Singh Bedi) ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…ਕ੍ਰਿਕਟ ਪ੍ਰੇਮੀ ਹੋਣ ਦੇ ਨਾਤੇ ਮੈਂ ਬਿਸ਼ਨ ਸਿੰਘ ਜੀ ਦੀ ਖੇਡ ਦਾ ਹਮੇਸ਼ਾ ਕਾਇਲ ਰਿਹਾ ਹਾਂ…ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਬਿਸ਼ਨ ਸਿੰਘ ਬੇਦੀ ਜੀ ਦਾ ਨਾਂਅ ਸੁਨਹਿਰੇ ਅੱਖਰਾਂ ‘ਚ ਲਿਖਿਆ ਹਮੇਸ਼ਾ ਸਾਡੇ ਚੇਤਿਆਂ ‘ਚ ਰਹੇਗਾ….”।
