
Azad Soch News:- ਨੇਪਾਲ (Nepal) ਦੀ ਰਾਜਧਾਨੀ ਕਾਠਮੰਡੂ ਵਿੱਚ ਅੱਜ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ,ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology) ਨੇ ਦੱਸਿਆ ਕਿ ਨੇਪਾਲ ਦੀ ਰਾਜਧਾਨੀ ਕਾਠਮੰਡੂ (Capital Kathmandu) ‘ਚ ਸਵੇਰੇ 4.17 ਵਜੇ ਭੂਚਾਲ ਆਇਆ,ਜਿਸ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 4.1 ਦੱਸੀ ਜਾ ਰਹੀ ਹੈ। ਤਾਈਵਾਨ ਦੀ ਰਾਜਧਾਨੀ ਤਾਈਪੇ ਵਿੱਚ ਮੰਗਲਵਾਰ ਨੂੰ 5.6 ਤੀਬਰਤਾ ਦੇ ਭੂਚਾਲ ਦੌਰਾਨ ਇਮਾਰਤਾਂ ਹਿੱਲ ਗਈਆਂ, ਨੁਕਸਾਨ ਦੀ ਤੁਰੰਤ ਕੋਈ ਰਿਪੋਰਟ ਨਹੀਂ ਹੈ,ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਟਾਪੂ ਦੇ ਪੂਰਬੀ ਤੱਟ ਤੋਂ ਦੂਰ ਸਮੁੰਦਰ ਵਿੱਚ ਸੀ।ਨੇਪਾਲ ਵਿੱਚ ਪਿਛਲੇ ਐਤਵਾਰ ਤੋਂ ਲਗਾਤਾਰ ਭੂਚਾਲ ਆ ਰਹੇ ਹਨ,ਬੀਤੇ ਐਤਵਾਰ ਨੂੰ ਰਾਜਧਾਨੀ ਕਾਠਮੰਡੂ 6.1 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਨਾਲ ਹਿੱਲ ਗਿਆ ਸੀ,ਭੂਚਾਲ ਕਾਰਨ ਕਰੀਬ 20 ਘਰਾਂ ਨੂੰ ਨੁਕਸਾਨ ਪੁੱਜਾ ਹੈ,ਰਾਸ਼ਟਰੀ ਭੂਚਾਲ ਨਿਗਰਾਨੀ ਅਤੇ ਖੋਜ ਕੇਂਦਰ ਦੇ ਅਨੁਸਾਰ, ਸਵੇਰੇ 7.39 ਵਜੇ ਆਏ ਭੂਚਾਲ ਦਾ ਕੇਂਦਰ ਧਾਡਿੰਗ ਜ਼ਿਲ੍ਹੇ ਵਿੱਚ ਸੀ।
