ਜਲੰਧਰ ਵਿਚ 25 ਨਵੰਬਰ ਯਾਨੀ ਸ਼ਨੀਵਾਰ ਨੂੰ ਸਾਰੀਆਂ ਨਾਨਵੈੱਜ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ

0
123
ਜਲੰਧਰ ਵਿਚ 25 ਨਵੰਬਰ ਯਾਨੀ ਸ਼ਨੀਵਾਰ ਨੂੰ ਸਾਰੀਆਂ ਨਾਨਵੈੱਜ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ

Sada Channel News:-

Jalandhar,21 Nov,(Sada Channel News):- ਜਲੰਧਰ ਵਿਚ 25 ਨਵੰਬਰ ਯਾਨੀ ਸ਼ਨੀਵਾਰ ਨੂੰ ਸਾਰੀਆਂ ਨਾਨਵੈੱਜ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ,ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ ਪ੍ਰਕਾਸ਼ ਪੁਰਬ ਨੂੰ ਦੇਖਦੇ ਹੋਏ ਡੀਸੀ ਵਿਸ਼ੇਸ਼ ਸਾਰੰਗਲ ਨੇ ਹੁਕਮ ਜਾਰੀ ਕੀਤੇ ਹਨ,ਪ੍ਰਕਾਸ਼ ਪੁਰਬ ਨੂੰ ਲੈ ਕੇ ਇਸ ਦਿਨ ਸ਼ਹਿਰ ਵਿਚ ਨਗਰ ਕੀਰਤਨ ਕੱਢਿਆ ਜਾਵੇਗਾ,ਨਗਰ ਕੀਰਤਨ (Nagar Kirtan) ਵਾਲੇ ਰੂਟ ‘ਤੇ 40 ਤੋਂ ਜ਼ਿਆਦਾ ਸ਼ਰਾਬ ਤੇ ਨਾਨਵੈੱਜ ਦੀਆਂ ਦੁਕਾਨਾਂ ਹਨ,ਜੋ ਕਿ ਬੰਦ ਰਹਿਣਗੀਆਂ,ਸ਼ਹਿਰ ਵਿਚ ਧਾਰਾ 144 ਲਾਗੂ ਕੀਤੀ ਗਈ ਹੈ,ਡੀਸੀ ਸਾਰੰਗਲ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ,ਇਸ ਨੂੰ ਲੈ ਕੇ ਜਲੰਧਰ ਕਮਿਸ਼ਨਰੇਟ ਤੇ ਜਲੰਧਰ ਦਿਹਾਤੀ ਪੁਲਿਸ ਨੂੰ ਸਖਤ ਹੁਕਮ ਜਾਰੀ ਕੀਤੇ ਗਏ ਹਨ,ਪੁਲਿਸ ਨਗਰ ਕੀਰਤਨ (Nagar Kirtan) ਵਾਲੇ ਰੂਟ ‘ਤੇ ਸਖਤੀ ਨਾਲ ਧਿਆਨ ਰੱਖੇਗੀ ਕਿ ਉਕਤ ਰੂਟ ‘ਤੇ ਕੋਈ ਪ੍ਰਤੀਬੰਧਿਤ ਦੁਕਾਨ ਨਾ ਖੁੱਲ੍,ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here