ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ,2 ਬਦ.ਮਾਸ਼ ਢੇਰ,ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖਬਰ

0
97
ਲੁਧਿਆਣਾ ‘ਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਮੁਕਾਬਲਾ,2 ਬਦ.ਮਾਸ਼ ਢੇਰ,ਇਕ ਪੁਲਿਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖਬਰ

Sada Channel News:-

Ludhiana,29 Nov,(Sada Channel News):- ਲੁਧਿਆਣਾ ਵਿਚ ਪੁਲਿਸ ਤੇ ਗੈਂਗ.ਸਟਰਾਂ ਵਿਚਾਲੇ ਫਾਇਰਿੰਗ ਹੋਈ ਹੈ,ਇਹ ਫਾਇਰਿੰਗ ਕਾਰੋਬਾਰੀ ਸੰਭਵ ਜੈਨ ਦੇ ਕਿਡਨੈਪ ਮਾਮਲੇ ਵਿਚ ਫਰਾਰ ਚੱਲ ਰਹੇ 2 ਬਦਮਾਸ਼ਾਂ ਤੇ ਪੁਲਿਸ (Police) ਵਿਚ ਹੋਈ,ਸੂਤਰਾਂ ਮੁਤਾਬਕ ਦੋਵੇਂ ਬਦਮਾਸ਼ ਇਸ ਐਨਕਾਊਂਟਰ ਵਿਚ ਮਾਰੇ ਗਏ ਹਨ,ਨਾਲ ਹੀ ਇਕ ਪੁਲਿਸ (Police) ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ,ਇਹ ਐਨਕਾਊਂਟਰ (Encounter) ਸ਼ਾਮ 5.50 ਵਜੇ ਦੋਰਾਹਾ ਨੇੜੇ ਹੋਇਆ ਹੈ,ਮਰਨ ਵਾਲੇ ਗੈਂਗਸਟਰਾਂ ਦੀ ਪਛਾਣ ਸੰਜੀਵ ਉਰਪ ਸੰਜੂ ਬ੍ਰਾਹਮਣ ਤੇ ਸ਼ੁਭਮ ਗੋਪੀ ਵਜੋਂ ਹੋਈ ਹੈ,ਕਾਰੋਬਾਰੀ ਕਿਡਨੈਪ ਮਾਮਲੇ ਵਿਚ ਪੁਲਿਸ (Police) ਨੇ ਛਾਪੇਮਾਰੀ ਕੀਤੀ ਸੀ,ਇਥੇ ਭੱਜ ਰਹੇ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ,ਸੂਤਰਾਂ ਮੁਤਾਬਕ ਪੁਲਿਸ (Police) ਨੇ ਵੀ ਜਵਾਬੀ ਕਾਰਵਾਈ ਵਿਚ ਬਦਮਾਸ਼ਾਂ ‘ਤੇ ਫਾਇਰਿੰਗ ਕੀਤੀ,ਐਨਕਾਊਂਟਰ (Encounter) ਦੀ ਸੂਚਨਾ ਮਿਲਣ ‘ਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ (Police Commissioner Kuldeep Chahal) ਵੀ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ ਹਨ।

LEAVE A REPLY

Please enter your comment!
Please enter your name here