ਸਾਊਥ ਅਫਰੀਕਾ ਖਿਲਾਫ T-20 ਤੇ ODI ਸੀਰੀਜ ਨਹੀਂ ਖੇਡਣਗੇ ਵਿਰਾਟ ਕੋਹਲੀ

0
89
ਸਾਊਥ ਅਫਰੀਕਾ ਖਿਲਾਫ T-20 ਤੇ ODI ਸੀਰੀਜ ਨਹੀਂ ਖੇਡਣਗੇ ਵਿਰਾਟ ਕੋਹਲੀ

Sada Channel News:-

New Delhi,29 Nov,(Sada Channel News):- ਵਿਰਾਟ ਕੋਹਲੀ (Virat Kohli) ਸਾਊਥ ਅਫਰੀਕਾ (South Africa) ਖਿਲਾਫ ਟੀ-20 (T-20) ਤੇ ਵਨਡੇ ਸੀਰੀਜ (ODI Series) ਦਾ ਹਿੱਸਾ ਨਹੀਂ ਹੋਣਗੇ ਪਰ ਟੈਸਟ ਸੀਰੀਜ (Test Series) ਵਿਚ ਖੇਡਦੇ ਹੋਏ ਨਜ਼ਰ ਆਉਣਗੇ,ਵਿਰਾਟ ਕੋਹਲੀ (Virat Kohli) ਨੇ ਸਾਊਥ ਅਫਰੀਕਾ (South Africa) ਖਿਲਾਫ 10 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਟੀ-20 ਇੰਟਰਨੈਸ਼ਨਲ (T-20 International) ਤੇ ਵਨਡੇ ਸੀਰੀਜ (ODI Series) ਤੋਂ ਬਾਹਰ ਰਹਿਣ ਦਾ ਮਨ ਬਣਾ ਲਿਆ ਹੈ,ਟੀ-20 ਵਿਸ਼ਵ ਕੱਪ 2022 ਦੀ ਸਮਾਪਤੀ ਦੇ ਬਾਅਦ ਕੋਹਲੀ ਦੇ ਟੀ-20 ਵਿਚ ਭਵਿੱਖ ਨੂੰ ਲੈ ਕੇ ਲਗਾਤਾਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ,ਦੂਜੇ ਪਾਸੇ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਰੋਹਿਤ ਸ਼ਰਮਾ (Rohit Sharma) ਆਗਾਮੀ ਟੀ-20 ਤੇ ਵਨਡੇ ਸੀਰੀਜ ਵਿਚ ਖੇਡਣਗੇ ਜਾਂ ਨਹੀਂ,ਸਾਬਕਾ ਭਾਰਤੀ ਆਲ ਰਾਊਂਡਰ ਅਜੀਤ ਅਗਰਕਰ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (Board of Control for Cricket in India) ਦੀ ਚੋਣ ਕਮੇਟੀ ਆਉਣ ਵਾਲੇ ਦਿਨਾਂ ਵਿਚ ਤਿੰਨ ਸਰੂਪਾਂ ਲਈ ਭਾਰਤੀ ਟੀਮਦੀ ਚੋਣ ਕਰੇਗੀ,ਸਾਊਥ ਅਫਰੀਕਾ (South Africa) ਦੇ ਦੌਰੇ ‘ਤੇ ਭਾਰਤੀ ਟੀਮ 3 ਟੀ-20,3 ਵਨਡੇ ਤੇ ਦੋ ਟੈਸਟ ਮੈਚਾਂ ਦੀ ਸੀਰੀਜ ਖੇਡੇਗੀ,ਟੀ-20 ਸੀਰੀਜ (T-20 Series) ਦਾ ਪਹਿਲਾ ਮੈਚ 10 ਦਸੰਬਰ ਨੂੰ ਖੇਡਿਆ ਜਾਵੇਗਾ,ਦੂਜਾ ਟੀ-20 ਮੈਚ 12 ਦਸੰਬਰ ਨੂੰ ਤਾਂ ਸੀਰੀਜ ਦਾ ਤੀਜਾ ਟੀ-20 ਮੈਚ 14 ਦਸੰਬਰ ਨੂੰ ਖੇਡਿਆ ਜਾਵੇਗਾ,ਵਨਡੇ ਸੀਰੀਜ (ODI Series) ਦਾ ਪਹਿਲਾ ਮੈਚ 17 ਦਸੰਬਰ ਨੂੰ ਤੇ ਆਖਰੀ ਵਨਡੇ (ODI) ਮੈਚ 21 ਦਸੰਬਰ ਨੂੰ ਖੇਡਿਆ ਜਾਵੇਗਾ,26 ਦਸੰਬਰ ਨੂੰ ਟੈਸਟ ਸੀਰੀਜ ਦਾ ਪਹਿਲਾ ਮੈਚ ਸੇਂਚੁਰੀਅਨ ਵਿਚ ਖੇਡਿਆ ਜਾਵੇਗਾ,ਇਸ ਤੋਂ ਇਲਾਵਾ ਦੂਜਾ ਟੈਸਟ ਮੈਚ 3 ਨਵਰੀ ਨੂੰ ਕੇਪਟਾਊਨ ਵਿਚ ਖੇਡਿਆ ਜਾਵੇਗਾ।

LEAVE A REPLY

Please enter your comment!
Please enter your name here