ਪਟਿਆਲਾ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲ ਸਕੇ ਅਕਾਲੀ ਆਗੂ

0
54
ਪਟਿਆਲਾ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੂੰ ਨਹੀਂ ਮਿਲ ਸਕੇ ਅਕਾਲੀ ਆਗੂ

Sada Channel News:-

Patiala,04 Dec,(Sada Channel News):- ਪਟਿਆਲਾ ਜੇਲ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਮਿਲਣ ਪਹੁੰਚੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ (Akali Leader Bikram Singh Majithia) ਅਤੇ ਵਿਰਸਾ ਸਿੰਘ ਵਲਟੋਹਾ ਨੂੰ ਜੇਲ ਪ੍ਰਸ਼ਾਸਨ ਨੇ ਬਾਹਰ ਹੀ ਰੋਕ ਲਿਆ,ਜੇਲ ਪ੍ਰਬੰਧਕਾਂ ਨੇ ਇਹ ਕਹਿ ਕੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿਤਾ ਕਿ ਉਨ੍ਹਾਂ ਕੋਲ ਮੁਲਾਕਾਤ ਦੀ ਮਨਜ਼ੂਰੀ ਨਹੀਂ ਹੈ,ਜਿਸ ਤੋਂ ਬਾਅਦ ਅਕਾਲੀ ਆਗੂਆਂ ਨੇ ਜੇਲ ਪ੍ਰਬੰਧਕਾਂ ਅਤੇ ਸਰਕਾਰ ਵਿਰੁਧ ਬੋਲਦਿਆਂ ਕਿਹਾ ਕਿ ਸਰਕਾਰ ਦੀ ਮਨਮਰਜ਼ੀ ਆਮ ਜਨਤਾ ਉਤੇ ਭਾਰੀ ਪੈ ਰਹੀ ਹੈ।

ਅਕਾਲੀ ਦਲ (Akali Leader) ਦੇ ਇਲਜ਼ਾਮਾਂ ’ਤੇ ਪਟਿਆਲਾ ਜੇਲ ਪ੍ਰਸ਼ਾਸਨ ਨੇ ਵੀ ਜਵਾਬ ਦਿਤਾ ਹੈ,ਪ੍ਰਸ਼ਾਸਨ ਨੇ ਕਿਹਾ ਕਿ ਦੋਵੇਂ ਆਗੂਆਂ ਕੋਲ ਮੁਲਾਕਾਤ ਦੀ ਮਨਜ਼ੂਰੀ ਨਹੀਂ ਸੀ,ਜਾਰੀ ਬਿਆਨ ਵਿਚ ਜੇਲ ਪ੍ਰਸ਼ਾਸਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਇਕ ਨੁਮਾਇੰਦੇ ਨੇ 30 ਨਵੰਬਰ ਨੂੰ ਏ.ਡੀ.ਜੀ.ਪੀ., ਜੇਲ੍ਹਾਂ, ਪੰਜਾਬ ਦੇ ਦਫ਼ਤਰ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਵਿਰਸਾ ਸਿੰਘ ਵਲਟੋਹਾ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਸਬੰਧੀ ਅਰਜ਼ੀ ਭੇਜੀ ਸੀ।

LEAVE A REPLY

Please enter your comment!
Please enter your name here