ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਤੋਂ ਨਿਰਾਸ਼ ਹਾਂ-ਮੰਤਰੀ ਅਨਮੋਲ ਗਗਨ ਮਾਨ

0
63
ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਤੋਂ ਨਿਰਾਸ਼ ਹਾਂ-ਮੰਤਰੀ ਅਨਮੋਲ ਗਗਨ ਮਾਨ

Sada Channel News:-

Chandigarh, December 27, 2023,(Sada Channel News):- ਇਸ ਵਾਰ ਵੀ ਕੇਂਦਰ ਵੱਲੋਂ ਪੰਜਾਬ ਨਾਲ ਸਬੰਧਿਤ ਝਾਕੀ ਨੂੰ ਗਣਤੰਤਰ ਦਿਵਸ ‘ਚ ਥਾਂ ਨਹੀਂ ਦਿੱਤੀ ਗਈ,ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਹੈ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਅਸੀਂ ਪੰਜਾਬ ਨਾਲ ਸਬੰਧਿਤ 3 ਝਾਕੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ,ਮਾਈ ਭਾਗੋ ਫਰਸਟ ਲੇਡੀ ਵਾਰੀਅਰ ਅਫ ਸਿੱਖੀਜ਼ਮ,ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਕੇਂਦਰ ਨੂੰ ਭੇਜੀਆਂ ਸਨ ਅਤੇ ਨਾਲ ਹੀ ਡਿਜ਼ਾਈਨ ਵੀ ਭੇਜੇ ਸਨ, ਜਿਸ ਨੂੰ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਹੈ,ਜਿਸ ‘ਤੇ ਪੰਜਾਬ ਦੀ ਮੰਤਰੀ ਅਨਮੋਲ ਗਗਨ ਮਾਨ (Punjab Minister Anmol Gagan Mann) ਨੇ ਐਕਸ (X) ‘ਤੇ ਟਵੀਟ ਕਰਦਿਆਂ ਕਿਹਾ ਕਿ, “ਗਣਤੰਤਰ ਦਿਵਸ ਪਰੇਡ ਵਿੱਚੋਂ ਪੰਜਾਬ ਦੀ ਝਾਂਕੀ ਨੂੰ ਬਾਹਰ ਰੱਖੇ ਜਾਣ ਤੋਂ ਨਿਰਾਸ਼ ਹਾਂ। ਕੀ ਅਸੀਂ ਆਪਣੇ ਵੰਨ-ਸੁਵੰਨੇ ਇਤਿਹਾਸ ਦੀ ਅਮੀਰ ਟੇਪਸਟਰੀ ਨੂੰ ਮਿਟਾ ਰਹੇ ਹਾਂ ? ਇਹ ਫੈਸਲਾ ਪੜਤਾਲ ਦਾ ਹੱਕਦਾਰ ਹੈ। ਸਾਡੇ ਵੀਰਾਂ ਦੀਆਂ ਕੁਰਬਾਨੀਆਂ ਨੂੰ ਪਰਛਾਵੇਂ ਵਿੱਚ ਛੱਡ ਕੇ ਕੀ ਹੁਣ ਇਹ ਚੋਣਵੇਂ ਬਿਰਤਾਂਤਾਂ ਦੀ ਪਰੇਡ ਹੈ ?”

LEAVE A REPLY

Please enter your comment!
Please enter your name here