Sensex ਪਹਿਲੀ ਵਾਰ 72,000 ਤੋਂ ਪਾਰ,Nifty ਵੀ ਨਵੇਂ ਸਿਖਰ ’ਤੇ ਪੁੱਜਾ

0
73
Sensex ਪਹਿਲੀ ਵਾਰ 72,000 ਤੋਂ ਪਾਰ,Nifty ਵੀ ਨਵੇਂ ਸਿਖਰ ’ਤੇ ਪੁੱਜਾ

Sada Channel News:-

New Mumbai,27 Dec,(Sada Channel News):- ਮੈਕਰੋ-ਆਰਥਕ (Macro-Economics) ਬੁਨਿਆਦੀ ਢਾਂਚੇ ਅਤੇ ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਝਾਨ ਕਾਰਨ ਬੁਧਵਾਰ ਨੂੰ ਘਰੇਲੂ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਇਕ ਫੀ ਸਦੀ ਤੋਂ ਜ਼ਿਆਦਾ ਚੜ੍ਹ ਕੇ ਅਪਣੇ ਹੁਣ ਤਕ ਦੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ,ਬੰਬਈ ਸ਼ੇਅਰ ਬਾਜ਼ਾਰ (Bombay Stock Exchange) ਦਾ 30 ਸ਼ੇਅਰਾਂ ਵਾਲਾ ਸੈਂਸੈਕਸ 72,000 ਦੇ ਇਤਿਹਾਸਕ ਅੰਕ ਨੂੰ ਪਾਰ ਕਰ ਗਿਆ,ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 21,654.75 ਦੇ ਰੀਕਾਰਡ ਪੱਧਰ ’ਤੇ ਬੰਦ ਹੋਇਆ,ਮੈਟਲ,ਕਮੋਡਿਟੀਜ਼,ਆਟੋ ਅਤੇ ਬੈਂਕਿੰਗ ਸੈਕਟਰ ’ਚ ਭਾਰੀ ਖਰੀਦਦਾਰੀ ਨੇ ਇਸ ’ਚ ਵੱਡੀ ਭੂਮਿਕਾ ਨਿਭਾਈ,ਲਗਾਤਾਰ ਚੌਥੇ ਸੈਸ਼ਨ ’ਚ 30 ਸ਼ੇਅਰਾਂ ਵਾਲਾ ਸੈਂਸੈਕਸ 701.63 ਅੰਕ ਯਾਨੀ 0.98 ਫੀ ਸਦੀ ਦੀ ਤੇਜ਼ੀ ਨਾਲ 72,038.43 ਅੰਕ ’ਤੇ ਬੰਦ ਹੋਇਆ,ਕਾਰੋਬਾਰ ਦੌਰਾਨ ਸੈਂਸੈਕਸ (Sensex) 783.05 ਅੰਕ ਚੜ੍ਹ ਕੇ 72,119.85 ਅੰਕ ਦੇ ਉੱਚ ਪੱਧਰ ’ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦਾ ਨਿਫਟੀ 213.40 ਅੰਕ ਯਾਨੀ ਇਕ ਫੀ ਸਦੀ ਦੇ ਵਾਧੇ ਨਾਲ 21,654.75 ਦੇ ਰੀਕਾਰਡ ਪੱਧਰ ’ਤੇ ਬੰਦ ਹੋਇਆ,ਕਾਰੋਬਾਰ ਦੌਰਾਨ ਨਿਫਟੀ 234.4 ਅੰਕ ਵਧ ਕੇ 21,675.75 ਅੰਕ ਦੇ ਅਪਣੇ ਸੱਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਿਆ।

LEAVE A REPLY

Please enter your comment!
Please enter your name here