Khana News: ਖੰਨਾ ‘ਚ ਸ਼ਰਾਬੀ ਏਐਸਆਈ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ,ਐਸ.ਐਚ.ਓ. ਨਾਲ ਕੀਤੀ ਬਦਸਲੂਕੀ,ਕੱਢੀਆਂ ਗਾਲ੍ਹਾਂ

0
47
Khana News: ਖੰਨਾ ‘ਚ ਸ਼ਰਾਬੀ ਏਐਸਆਈ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ,ਐਸ.ਐਚ.ਓ. ਨਾਲ ਕੀਤੀ ਬਦਸਲੂਕੀ,ਕੱਢੀਆਂ ਗਾਲ੍ਹਾਂ

Sada Channel News:-

Khanna, 4 January 2024,(Sada Channel News):- ਖੰਨਾ ‘ਚ ਸ਼ਰਾਬੀ ASI ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ,ਇੱਥੋਂ ਤੱਕ ਕਿ ਸ਼ਰੇਆਮ ਆਪਣੇ ਹੀ ਐਸ.ਐਚ.ਓ. (SHO) ਨੂੰ ਗਾਲ੍ਹਾਂ ਕੱਢੀਆਂ,ਇਸਦੀ ਵੀਡੀਓ ਸੋਸ਼ਲ ਮੀਡੀਆ (Video Social Media) ‘ਤੇ ਵਾਇਰਲ ਹੋਈ,ਜਿਸ ਕਾਰਨ ਏਐਸਆਈ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,ਜਾਣਕਾਰੀ ਅਨੁਸਾਰ ਸਿਟੀ ਥਾਣਾ ਦੇ ਏਐਸਆਈ ਸੁਰਾਜਦੀਨ ਨੇ ਡਿਊਟੀ ਦੌਰਾਨ ਸ਼ਰਾਬ ਪੀਤੀ ਹੋਈ ਸੀ,ਜਿਸਦੀ ਸ਼ਿਕਾਇਤ ਐਸਐਚਓ (SHO) ਹੇਮੰਤ ਮਲਹੋਤਰਾ ਨੂੰ ਮਿਲੀ,ਐਸਐਚਓ ਨੇ ਥਾਣਾ ਮੁਨਸ਼ੀ ਨੂੰ ਨਾਲ ਲੈ ਕੇ ਏਐਸਆਈ ਸੁਰਾਜਦੀਨ ਨੂੰ ਮੈਡੀਕਲ (Medical) ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ,ਏਐਸਆਈ ਨੇ ਉਥੇ ਐਮਰਜੈਂਸੀ ਵਾਰਡ (Emergency Ward) ਵਿੱਚ ਕਾਫੀ ਹੰਗਾਮਾ ਕੀਤਾ,ਐਸਐਚਓ ਨਾਲ ਬਦਸਲੂਕੀ ਕੀਤੀ,ਨੌਬਤ ਹੱਥੋਪਾਈ ਤੱਕ ਪਹੁੰਚ ਗਈ,ਜਿਸ ਤੋਂ ਬਾਅਦ ਡੀਐਸਪੀ ਰਾਜੇਸ਼ ਕੁਮਾਰ (DSP Rajesh Kumar) ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ,ਡੀਐਸਪੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵੀਡੀਓ ਮਿਲੀ ਹੈ,ਇਸ ਦੀ ਜਾਂਚ ਕੀਤੀ ਜਾ ਰਹੀ ਹੈ,ਏਐਸਆਈ (ASI) ਨੇ ਡਿਊਟੀ ਦੌਰਾਨ ਗਲਤ ਕੰਮ ਕੀਤੇ,ਇਹ ਅਨੁਸ਼ਾਸਨ ਤੋੜਨ ਅਤੇ ਵਿਭਾਗ ਨੂੰ ਬਦਨਾਮ ਕਰਨ ਵਾਲੀ ਕਾਰਵਾਈ ਹੈ,ਇਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਸਬੰਧੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾਵੇਗੀ ਅਤੇ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here