ਅਲਬਰਟਾ ਤੋਂ ਮੰਤਰੀ ਰਾਜਨ ਸਾਹਨੀ ਵੀ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚੇ,ਬੀਤੇ ਦਿਨ ਅਟਾਰੀ ਬਾਰਡਰ ਵਿਖੇ ਵੀ ਪਰਿਵਾਰ ਸਮੇਤ ਪਹੁੰਚੇ ਸਨ

0
55
ਅਲਬਰਟਾ ਤੋਂ ਮੰਤਰੀ ਰਾਜਨ ਸਾਹਨੀ ਵੀ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚੇ,ਬੀਤੇ ਦਿਨ ਅਟਾਰੀ ਬਾਰਡਰ ਵਿਖੇ ਵੀ ਪਰਿਵਾਰ ਸਮੇਤ ਪਹੁੰਚੇ ਸਨ

Sada Channel News:-

Amritsar Sahib,04 Jan,(Sada Channel News):- ਅਲਬਰਟਾ ਤੋਂ ਮੰਤਰੀ ਰਾਜਨ ਸਾਹਨੀ ਵੀ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਵਿਖੇ ਪਹੁੰਚੇ,ਉੱਨਤ ਸਿੱਖਿਆ ਮੰਤਰੀ ਰਾਜਨ ਸਾਹਨੀ ਨੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਮੱਥਾ ਟੇਕਿਆ ਅਤੇ ਮੱਥਾ ਟੇਕਣ ਦੇ ਉਪਰੰਤ ਉਹਨਾਂ ਪਵਿੱਤਰ ਗੁਰਬਾਣੀ ਦੇ ਕੀਰਤਨ ਦਾ ਵੀ ਸਰਵਣ ਕੀਤਾ,ਇਸ ਦੌਰਾਨ ਉਹਨਾਂ ਨੇ ਲੰਗਰ-ਪ੍ਰਸਾਦ ਵੀ ਛਕਿਆ ਅਤੇ ਗੁਰਬਾਣੀ ਦੀ ਖੁਰਾਕ ਦਾ ਵੀ ਸਰਵਣ ਕੀਤਾ,ਗੱਲਬਾਤ ਕਰਦਿਆਂ ਮੰਤਰੀ ਰਾਜਨ ਸਾਹਨੀ ਨੇ ਦੱਸਿਆ ਕਿ ਅੱਜ ਉਹ ਵਾਹਿਗੁਰੂ ਜੀ (Waheguru Ji) ਦੇ ਚਰਨਾਂ ਵਿੱਚ ਪਰਿਵਾਰ ਸਮੇਤ ਨਤਮਸਤਕ ਹੋਣ ਪਹੁੰਚੇ ਹਨ,ਉਹਨਾਂ ਨੇ ਦੱਸਿਆ ਕਿ ਉਹ 30 ਸਾਲ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ (Sachkhand Shri Harmandir Sahib Ji) ਵਿਖੇ ਪਹੁੰਚੇ ਹਨ ਅਤੇ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਇੱਕ ਅਲੌਕਿਕ ਸਕੂਨ ਅਤੇ ਸ਼ਾਂਤੀ ਦਾ ਅਹਿਸਾਸ ਹੋਇਆ ਹੈ,ਇਸ ਤੋਂ ਇਲਾਵਾ ਉਹ ਬੀਤੇ ਦਿਨ ਅਟਾਰੀ ਬਾਰਡਰ (Atari Border) ਵਿਖੇ ਵੀ ਪਰਿਵਾਰ ਸਮੇਤ ਪਹੁੰਚੇ ਸਨ ।

LEAVE A REPLY

Please enter your comment!
Please enter your name here