ਕੇਂਦਰ ਸਰਕਾਰ ਖਿਲਾਫ਼ ਫੇਰ ਡਟਣਗੇ ਕਿਸਾਨ,ਹਜ਼ਾਰਾਂ Tractor-Trolleys ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ

0
77
ਕੇਂਦਰ ਸਰਕਾਰ ਖਿਲਾਫ਼ ਫੇਰ ਡਟਣਗੇ ਕਿਸਾਨ,ਹਜ਼ਾਰਾਂ Tractor-Trolleys ਸਣੇ ਇਸ ਤਰੀਕ ਨੂੰ ਕਰਨਗੇ ਦਿੱਲੀ ਕੂਚ

Sada Channel News:-

Barnala,06 Jan,(Sada Channel News):- ਅਨਾਜ ਮੰਡੀ ਬਰਨਾਲਾ (Grain Market Barnala) ਵਿੱਚ 18 ਕਿਸਾਨ ਜਥੇਬੰਦੀਆਂ (Farmers Organizations) ਵੱਲੋਂ ਮਹਾਂਪੰਚਾਇਤ ਕਰਵਾਈ ਜਾ ਰਹੀ ਹੈ,ਕਿਸਾਨਾਂ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ਖਿਲਾਫ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਹੈ,ਕਿਸਾਨ 13 ਫਰਵਰੀ ਨੂੰ ਦਿੱਲੀ ਕੂਚ ਦੀ ਤਿਆਰੀ ਵਿੱਚ ਹਨ,ਕਿਸਾਨਾਂ ਦਾ ਕਹਿਣਾ ਹੈ ਕਿ ਦਿੱਲੀ ਮੋਰਚੇ ਦੌਰਾਨ ਮੰਨੀਆਂ ਗਈਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਗਈਆਂ,ਕਿਸਾਨਾਂ ਦਾ ਦੋਸ਼ ਹੈ ਕਿ ਕੇਂਦਰ ਉਨ੍ਹਾਂ ਦੀਆਂ ਮੰਗਾਂ ਸੁਣਨ ਨੂੰ ਤਿਆਰ ਨਹੀਂ ਹੈ,ਦਿੱਲੀ ਮੋਰਚੇ ਦੌਰਾਨ ਜੋ ਮੰਗਾਂ ਮੰਨੀਆਂ ਗਈਆਂ ਸਨ,ਉਨ੍ਹਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ,ਕਿਸਾਨਾਂ ਦੀਆਂ ਮੰਗਾਂ ਹਨ-ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਬਣਾ ਕੇ ਡਾ. ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਕੀਮਤ ਹੋਣੀ ਚਾਹੀਦੀ ਹੈ,ਲਖੀਮਪੁਰ ਖੇੜੀ ਕਤਲੇਆਮ ਦਾ ਇਨਸਾਫ਼ ਦਿੱਤਾ ਜਾਵੇ,ਲਖੀਮਪੁਰ ਖੀਰੀ (Lakhimpur Khiri) ਦੇ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰੱਦ ਕੀਤੀ ਜਾਵੇ ਅਤੇ ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਤੋਂ ਹਟਾਇਆ ਜਾਵੇ,ਦਿੱਲੀ ਮੋਰਚੇ ‘ਤੇ ਕਿਸਾਨਾਂ ‘ਤੇ ਦਰਜ ਕੀਤੇ ਕੇਸ ਵਾਪਸ ਲਏ ਜਾਣ,ਦਿੱਲੀ ਮੋਰਚੇ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ,ਖੇਤੀ ਅਤੇ ਖੇਤੀ ਨੂੰ ਪ੍ਰਦੂਸ਼ਣ ਕਾਨੂੰਨ ਤੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ।

LEAVE A REPLY

Please enter your comment!
Please enter your name here