Haryana Schools Reopen: ਹਰਿਆਣਾ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਰਦੀ ਰੁੱਤ ਛੁੱਟੀ ਬਾਅਦ 16 ਜਨਵਰੀ,2024 ਤੋਂ ਕਲਾਸ 4 ਤੋਂ 12ਵੀਂ ਦੇ ਵਿਦਿਆਰਥੀਆਂ ਲਈ ਮੁੜ ਖੋਲੇ ਜਾਂਣਗੇ

0
54
ਹਰਿਆਣਾ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਰਦੀ ਰੁੱਤ ਛੁੱਟੀ ਬਾਅਦ 16 ਜਨਵਰੀ,2024 ਤੋਂ ਕਲਾਸ 4 ਤੋਂ 12ਵੀਂ ਦੇ ਵਿਦਿਆਰਥੀਆਂ ਲਈ ਮੁੜ ਖੋਲੇ ਜਾਂਣਗੇ

Sada Channel News:-

Chandigarh, 15 January 2024, (Sada Channel News):- ਹਰਿਆਣਾ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲ ਸਰਦੀ ਰੁੱਤ ਛੁੱਟੀ ਬਾਅਦ 16 ਜਨਵਰੀ, 2024 ਤੋਂ ਕਲਾਸ 4 ਤੋਂ 12ਵੀਂ ਦੇ ਵਿਦਿਆਰਥੀਆਂ ਲਈ ਮੁੜ ਖੋਲੇ ਜਾਂਣਗੇ,ਇਕ ਸਰਕਾਰੀ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਕੂਲ ਸਿਖਿਆ ਮੁੱਖ ਦਫਤਰ ਵੱਲੋਂ ਇਸ ਸਬੰਧ ਇਕ ਸਰਕੂਲਰ ਵਿਚ ਕਿਹਾ ਗਿਆ ਹੈ ਕਿ ਕਲਾਸ ਇਕ ਤੋਂ ਤਿੰਨ ਦੇ ਲਈ ਸਰਦੀ ਰੁੱਤ ਛੁੱਟੀ ਨੂੰ 20 ਜਨਵਰੀ ਤਕ ਵਧਾ ਦਿੱਤਾ ਗਿਆ ਸੀ,ਸਕੂਲ ਪ੍ਰਬੰਧਕ ਜਿਲ੍ਹੇ ਦੇ ਡਿਪਟੀ ਕਮਿਸ਼ਨਰ (Deputy Commissioner) ਨਾਲ ਸੰਪਰਕ ਕਰ ਕਲਾਸ 4 ਤੋਂ 5ਵੀਂ ਦੇ ਵਿਦਿਆਰਥੀਆਂ ਲਈ ਸਕੂਲ ਖੋਲਣ ਜਾਂ ਨਾ ਖੋਲਣ ਬਾਰੇ ਫੈਸਲਾ ਲੈ ਸਕਦੇ ਹਨ,ਸਰੇ ਵਿਦਿਅਕ ਤੇ ਗੈਰ-ਵਿਦਿਅਕ ਸਟਾਫ ਲਈ 16 ਜਨਵਰੀ ਤੋਂ ਪਹਿਲਾਂ ਦੀ ਤਰ੍ਹਾ ਸਕੂਲ ਵਿਚ ਮੌਜੂਦ ਹੋਣਾ ਜਰੂਰੀ ਹੋਵੇਗਾ,ਸਾਰੇ ਸਕੂਲਾਂ ਦਾ ਸਮੇਂ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਹੋਵੇਗਾ।

LEAVE A REPLY

Please enter your comment!
Please enter your name here