ਮੋਗਾ ਵਿਚ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ‘ਤੇ ਮੰਤਰੀ ਹਰਜੋਤ ਬੈਂਸ ਨੇ ਦੇਸ਼ ਲਈ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ ਤੇ ਲਾਲਾ ਜੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ

0
47
ਮੋਗਾ ਵਿਚ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ‘ਤੇ ਮੰਤਰੀ ਹਰਜੋਤ ਬੈਂਸ ਨੇ ਦੇਸ਼ ਲਈ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ ਤੇ ਲਾਲਾ ਜੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ

Sada Channel News:-

Moga,29 Jan,(Sada Channel News):- ਮੋਗਾ ਵਿਚ ਲਾਲਾ ਲਾਜਪਤ ਰਾਏ ਦੇ ਜਨਮ ਸਥਾਨ ‘ਤੇ ਮੰਤਰੀ ਹਰਜੋਤ ਬੈਂਸ (Minister Harjot Bains) ਨੇ ਦੇਸ਼ ਲਈ ਉਨ੍ਹਾਂ ਦੇ ਬਲਿਦਾਨ ਨੂੰ ਯਾਦ ਕੀਤਾ ਤੇ ਲਾਲਾ ਜੀ ਦੀ ਸਮਾਧੀ ‘ਤੇ ਫੁੱਲ ਭੇਟ ਕੀਤੇ,ਇਸ ਮੌਕੇ ਮੰਤਰੀ ਹਰਜੋਤ ਬੈਂਸ ਨੇ ਖਿਡਾਰੀਆਂ ਨਾਲ ਵੀ ਮੁਲਾਕਾਤ ਕੀਤੀ ਤੇ ਨਾਲ ਹੀ ਵੱਡਾ ਬਿਆਨ ਵੀ ਦਿੱਤਾ,ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸੇ ਹੋਏ ਸਨ,ਲਾਇਬ੍ਰੇਰੀਆਂ ਵਿਚ ਬੈਠ ਕੇ ਨਸ਼ੇ ਕਰਦੇ ਸਨ,ਹੁਣ ਉਹੀ ਨੌਜਵਾਨ ਬਠਿੰਡਾ,ਰੋਪੜ,ਸੰਗਰੂਰ,ਅਬੋਹਰ ਦੀਆਂ ਲਾਇਬ੍ਰੇਰੀਆਂ ਵਿਚੋਂ ਪੜ੍ਹ ਕੇ ਕੋਈ ਬੱਚਾ ਪਟਵਾਰੀ ਬਣ ਰਿਹਾ ਹੈ ਤੇ ਕੋਈ ਨਾਇਬ ਤਹਿਸੀਲਦਾਰ ਬਣ ਰਿਹਾ ਹੈ,ਕੋਈ ਆਈਐੱਸ (IS) ਬਣ ਰਿਹਾ ਹੈ ਮਤਲਬ ਚੰਗੇ ਅਫਸਰ ਦੇ ਅਹੁਦਿਆਂ ‘ਤੇ ਲੱਗ ਰਹੇ ਹਨ,ਮੰਤਰੀ ਹਰਜੋਤ ਬੈਂਸ (Minister Harjot Bains) ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਨੌਜਵਾਨਾਂ ਦਾ ਰੁਝਾਨ ਵਿਦੇਸ਼ਾਂ ਵਿਚ ਜਾ ਕੇ ਸੈੱਟ ਹੋਣ ਦਾ ਸੀ,ਹੁਣ ਪਿਛਲੇ 2 ਸਾਲਾਂ ਵਿਚ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ,ਹੁਣ ਉਹੀ ਨੌਜਵਾਨ ਕਹਿੰਦੇ ਹਨ ਕਿ ਅਸੀਂ ਹੁਣ ਕੈਨੇਡਾ-ਅਮਰੀਕਾ ਨਹੀਂ ਜਾਣਾ ਚਾਹੁੰਦੇ ਸਗੋਂ ਪੰਜਾਬ ‘ਚ ਹੀ ਅਫ਼ਸਰ ਲੱਗਣਾ ਚਾਹੁੰਦੇ ਹਾਂ।

LEAVE A REPLY

Please enter your comment!
Please enter your name here