ਰੱਖਿਆ ਮੰਤਰਾਲੇ ਨੇ ਭਾਰਤੀ ਨੇਵੀ ਲਈ 9 ਮੇਰੀਟਾਈਮ ਸਰਵਿਸਲਾਂਸ ਏਅਰਕ੍ਰਾਫਟ ਤੇ ਭਾਰਤੀ ਤੱਟ ਰੱਖਿਅਕਾਂ ਲਈ ਛੇ ਗਸ਼ਤੀ ਜਹਾਜ਼ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ

0
60
ਰੱਖਿਆ ਮੰਤਰਾਲੇ ਨੇ ਭਾਰਤੀ ਨੇਵੀ ਲਈ 9 ਮੇਰੀਟਾਈਮ ਸਰਵਿਸਲਾਂਸ ਏਅਰਕ੍ਰਾਫਟ ਤੇ ਭਾਰਤੀ ਤੱਟ ਰੱਖਿਅਕਾਂ ਲਈ ਛੇ ਗਸ਼ਤੀ ਜਹਾਜ਼ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ

Sada Channel News:-

New Delhi,16 Feb,2024,(Sada Channel News):- ਰੱਖਿਆ ਮੰਤਰਾਲੇ ਨੇ ਭਾਰਤੀ ਨੇਵੀ ਲਈ 9 ਮੇਰੀਟਾਈਮ ਸਰਵਿਸਲਾਂਸ ਏਅਰਕ੍ਰਾਫਟ ਤੇ ਭਾਰਤੀ ਤੱਟ ਰੱਖਿਅਕਾਂ ਲਈ ਛੇ ਗਸ਼ਤੀ ਜਹਾਜ਼ ਖਰੀਦਣ ਦੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ,ਇਸ ਸੌਦੇ ਦੇ ਤਹਿਤ ਮੇਡ ਇਨ ਇੰਡੀਆ ਪ੍ਰੋਜੈਕਟ (Made In India Project) ਦੇ ਤਹਿਤ ਦੇਸ਼ ਵਿੱਚ 15 ਮੇਰੀਟਾਈਮ ਪੈਟਰੋਲ ਏਅਰਕ੍ਰਾਫਟ ਤਿਆਰ ਕੀਤੇ ਜਾਣਗੇ,ਨਾਲ ਹੀ ਸੀ-295 ਟਰਾਂਸਪੋਰਟ ਏਅਰਕ੍ਰਾਫਟ (C-295 Transport Aircraft) ਵੀ ਬਣਾਏ ਜਾਣਗੇ,ਇਹ ਸੌਦਾ ਕੁੱਲ 29,000 ਕਰੋੜ ਰੁਪਏ ਦਾ ਹੋਵੇਗਾ,ਰੱਖਿਆ ਮੰਤਰਾਲੇ ਨੇ ਕਾਨਪੁਰ ਸਥਿਤ ਇਕ ਕੰਪਨੀ ਨਾਲ 1752.13 ਕਰੋੜ ਰੁਪਏ ਦੇ ਸੌਦਾ ਦਾ ਵੀ ਕਰਾਰ ਕੀਤਾ ਹੈ,ਇਸ ਸੌਦੇ ਤਹਿਤ 463, 12.7mm ਦੀ ਰਿਮੋਟ ਕੰਟਰੋਲ ਗਨ ਦਾ ਨਿਰਮਾਣ ਕੀਤਾ ਜਾਵੇਗਾ,ਭਾਰਤੀ ਨੇਵੀ ਨੂੰ ਮਿਲਿਆ ਪਹਿਲਾ ਸੀ-295 ਟਰਾਂਸਪੋਰਟ ਏਅਰਕ੍ਰਾਫਟ ਸਪੇਨ ਵਿਚ ਬਣਿਆ ਸੀ,ਸੌਦੇ ਤਹਿਤ 16 ਏਅਰਕ੍ਰਾਫਟ ਸਪੇਨ ਤੋਂ ਬਣ ਕੇ ਆਉਣਗੇ ਤੇ ਬਾਕੀ ਦੇ 40 ਏਅਰਕ੍ਰਾਫਟ ਗੁਜਰਾਤ ਦੇ ਵਡੋਦਰਾ ਵਿਚ ਟਾਟਾ ਵੱਲੋਂ ਬਣਾਏ ਜਾਣਗੇ।

LEAVE A REPLY

Please enter your comment!
Please enter your name here