PayTM ਪੇਮੈਂਟਸ ਬੈਂਕ 15 ਮਾਰਚ ਤਕ ਅਪਣੀਆਂ ਸੇਵਾਵਾਂ ਰੱਖੇਗਾ ਜਾਰੀ :RBI

0
64
PayTM ਪੇਮੈਂਟਸ ਬੈਂਕ 15 ਮਾਰਚ ਤਕ ਅਪਣੀਆਂ ਸੇਵਾਵਾਂ ਰੱਖੇਗਾ ਜਾਰੀ :RBI

Sada Channel News:-

New Mumbai,16 Feb,2024,(Sada Channel News):- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਪੇਟੀਐਮ ਪੇਮੈਂਟਸ ਬੈਂਕ (Paytm Payments Bank) ਨੂੰ ਅਪਣੀਆਂ ਸੇਵਾਵਾਂ ਜਾਰੀ ਰੱਖਣ ਲਈ 15 ਦਿਨਾਂ ਦਾ ਵਾਧੂ ਸਮਾਂ ਦਿਤਾ ਹੈ,ਇਸ ਦੇ ਤਹਿਤ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦਾਂ, ਵਾਲੇਟਾਂ ਅਤੇ ਫਾਸਟੈਗ ’ਚ ਜਮ੍ਹਾਂ ਜਾਂ ‘ਟਾਪ-ਅੱਪਸ’ ਮਨਜ਼ੂਰ ਨਾ ਕਰਨ ਦੀ ਆਖਰੀ ਮਿਤੀ 15 ਮਾਰਚ ਤਕ ਵਧਾ ਦਿਤੀ ਗਈ ਹੈ,ਆਰ.ਬੀ.ਆਈ. (RBI) ਨੇ ਸ਼ੁਕਰਵਾਰ ਨੂੰ ਕਿਹਾ ਕਿ ਇਹ ਕਦਮ ਵਪਾਰੀਆਂ ਸਮੇਤ ਗਾਹਕਾਂ ਦੇ ਹਿੱਤਾਂ ਨੂੰ ਧਿਆਨ ’ਚ ਰਖਦੇ ਹੋਏ ਚੁਕਿਆ ਗਿਆ ਹੈ,ਰਿਜ਼ਰਵ ਬੈਂਕ ਨੇ ਇਸ ਤੋਂ ਪਹਿਲਾਂ 31 ਜਨਵਰੀ ਨੂੰ ਪੇਟੀਐਮ ਪੇਮੈਂਟਸ ਬੈਂਕ ਲਿਮਟਿਡ (ਪੀ.ਪੀ.ਬੀ.ਐਲ.) ਨੂੰ ਹੁਕਮ ਦਿਤਾ ਸੀ ਕਿ ਉਹ 29 ਫ਼ਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਉਤਪਾਦਾਂ, ਵਾਲੇਟਾਂ ਅਤੇ ਫਾਸਟੈਗ ’ਚ ਜਮ੍ਹਾਂ ਜਾਂ ਟਾਪ-ਅੱਪ ਮਨਜ਼ੂਰ ਨਾ ਕਰੇ। 

ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਫੈਸਲਾ ਪੀ.ਪੀ.ਬੀ.ਐਲ. (P.P.B.L.) ਦੇ ਗਾਹਕਾਂ (ਵਪਾਰੀਆਂ ਸਮੇਤ) ਦੇ ਹਿੱਤ ’ਚ ਲਿਆ ਗਿਆ ਹੈ,ਜਿਨ੍ਹਾਂ ਨੂੰ ਬਦਲਵਾਂ ਪ੍ਰਬੰਧ ਕਰਨ ਅਤੇ ਵੱਡੇ ਜਨਤਕ ਹਿੱਤਾਂ ਲਈ ਥੋੜ੍ਹਾ ਹੋਰ ਸਮਾਂ ਲੱਗ ਸਕਦਾ ਹੈ,ਰਿਜ਼ਰਵ ਬੈਂਕ ਨੇ ਕਿਹਾ ਕਿ ਇਹ ਵੀ ਹੁਕਮ ਦਿਤਾ ਗਿਆ ਹੈ ਕਿ ਬੈਂਕ ‘ਸਵੀਪ-ਇਨ ਸਵੀਪ-ਆਊਟ’ ਸਹੂਲਤ ਦੇ ਤਹਿਤ ਹਿੱਸਾ ਲੈਣ ਵਾਲੇ ਬੈਂਕਾਂ ਵਿਚ ਗਾਹਕਾਂ ਦੀ ਜਮ੍ਹਾਂ ਰਕਮ ਨੂੰ ਨਿਰਵਿਘਨ ਕਢਵਾਉਣ ਦੀ ਸਹੂਲਤ ਦੇਵੇਗਾ ਤਾਂ ਜੋ ਅਜਿਹੇ ਗਾਹਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ,ਕੇਂਦਰੀ ਬੈਂਕ ਨੇ ਲਗਾਤਾਰ ਪਾਲਣਾ ਨਾ ਕਰਨ ਅਤੇ ਨਿਗਰਾਨੀ ਦੇ ਪੱਧਰ ’ਤੇ ਚਿੰਤਾਵਾਂ ਲਈ ਪੀ.ਪੀ.ਬੀ.ਐਲ. ਵਿਰੁਧ ਕਾਰਵਾਈ ਕੀਤੀ ਹੈ,ਆਰ.ਬੀ.ਆਈ. (RBI) ਨੇ ਸ਼ੁਕਰਵਾਰ ਨੂੰ ਪੀ.ਪੀ.ਬੀ.ਐਲ. (P.P.B.L.) ਦੇ ਗਾਹਕਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੀ ਸੂਚੀ ਵੀ ਜਾਰੀ ਕੀਤੀ।

LEAVE A REPLY

Please enter your comment!
Please enter your name here