ਖਾਲਸਾ ਪੰਥ ਦੇ ਕੌਮੀ ਤਿਹਾਰ ਹੋਲਾ ਮਹੱਲਾ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਈ ਸ਼ੁਰੂਆਤ

0
74
ਖਾਲਸਾ ਪੰਥ ਦੇ ਕੌਮੀ ਤਿਹਾਰ ਹੋਲਾ ਮਹੱਲਾ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਈ ਸ਼ੁਰੂਆਤ

Sada Channel News:-

ਖਾਲਸਾ ਪੰਥ ਦੇ ਕੌਮੀ ਤਿਹਾਰ ਹੋਲਾ ਮਹੱਲਾ ਦੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਹੋਈ ਸ਼ੁਰੂਆਤ

ਰਾਤ 12 ਵਜੇ ਢੋਲ ਨਗਾੜਿਆਂ ਦੇ ਨਾਲ ਹੋਲਾ ਮਹੱਲਾ 2024 ਦੀ ਹੋਈ ਸ਼ੁਰੂਆਤ

ਕਿਲਾ ਸ੍ਰੀ ਅਨੰਦਗੜ੍ਹ ਸਾਹਿਬ ਤੋਂ ਢੋਲ ਨਗਾੜਿਆਂ ਦੇ ਨਾਲ ਕੀਤੀ ਗਈ ਹੋਲਾ ਮਹੱਲਾ ਦੀ ਸ਼ੁਰੂਆਤ

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ‘ਤੇ ਰਹੇ ਮੌਜੂਦ

ਪਹਿਲੇ ਪੜਾਅ ਅਧੀਨ 21 ਮਾਰਚ ਤੋਂ 23 ਮਾਰਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ

ਦੂਜੇ ਪੜਾਅ ਅਧੀਨ 24 ਮਾਰਚ ਤੋਂ 26 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ

26 ਮਾਰਚ ਨੂੰ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢਿਆ ਜਾਵੇਗਾ ਮਹੱਲਾ

26 ਮਾਰਚ ਨੂੰ ਚਰਨ ਗੰਗਾ ਸਟੇਡੀਅਮ ਵਿਖੇ ਸ਼ਾਮ ਨੂੰ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਦਿਖਾਏ ਜਾਣਗੇ ਘੋੜ ਸਵਾਰੀ ਦੇ ਕਰਤੱਬ

Shri Anandpur Sahib Ji,21 March,2024,(Sada Channel News):- ਖਾਲਸਾ ਪੰਥ ਦੇ ਕੌਮੀ ਤਿਓਹਾਰ ਹੋਲਾ ਮਹੱਲਾ ਦੀ ਸ਼ੁਰੂਆਤ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਰਾਤ 12 ਵਜੇ ਢੋਲ ਨਗਾੜਿਆਂ ਦੇ ਨਾਲ ਕਿਲਾ ਸ੍ਰੀ ਅਨੰਦਪੁਰ ਸਾਹਿਬ ਤੋ ਹੋ ਚੁੱਕੀ ਹੈ,ਪਹਿਲੇ ਪੜਾਅ ਅਧੀਨ 21 ਮਾਰਚ ਤੋਂ 23 ਮਾਰਚ ਤੱਕ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ ਅਤੇ ਦੂਜੇ ਪੜਾਅ ਅਧੀਨ 24 ਮਾਰਚ ਤੋਂ 26 ਮਾਰਚ ਤੱਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ ਮਹੱਲਾ,ਆਖਰੀ ਦਿਨ 26 ਮਾਰਚ ਨੂੰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੱਢਿਆ ਜਾਵੇਗਾ ਮਹੱਲਾ ਅਤੇ ਸ਼ਾਮ ਢਲਦਿਆਂ ਚਰਨ ਗੰਗਾ ਸਟੇਡੀਅਮ ਵਿਖੇ ਗੁਰੂ ਕੀਆਂ ਲਾਡਲੀਆਂ ਫੌਜਾਂ ਵੱਲੋਂ ਘੋੜ ਸਵਾਰੀ ਦੇ ਕਰਤਵ ਦਿਖਾਏ ਜਾਣਗੇ ।

LEAVE A REPLY

Please enter your comment!
Please enter your name here