ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲੀ,ਸ੍ਰੀ ਦਮਦਮਾ ਸਾਹਿਬ ਜੀ ਮੱਥਾ ਟੇਕਣ ਲਈ ਪਹੁੰਚੇ

0
34
ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲੀ,ਸ੍ਰੀ ਦਮਦਮਾ ਸਾਹਿਬ ਜੀ ਮੱਥਾ ਟੇਕਣ ਲਈ ਪਹੁੰਚੇ

Sada Channel News:-

Bathinda,23 March,2024,(Sada Channel News):- ਮਾਤਾ ਚਰਨ ਕੌਰ ਤੇ ਛੋਟੇ ਸਿੱਧੂ ਨੂੰ ਬਠਿੰਡਾ ਦੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਤੇ ਇਸ ਤੋਂ ਬਾਅਦ ਉਹ ਨਿੱਕੇ ਸਿੱਧੂ ਨੂੰ ਗੋਦੀ ਚੁੱਕ ਕੇ ਪਰਿਵਾਰ ਸਣੇ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਹਨ,ਇਥੇ ਆ ਕੇ ਉਨ੍ਹਾਂ ਨੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ,ਸ੍ਰੀ ਦਮਦਮਾ ਸਾਹਿਬ ਜੀ (Shri Damdama Sahib Ji) ਪਹੁੰਚੇ ਨਿੱਕੇ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਸਿਰੋਪਾ ਭੇਟ ਕੀਤਾ ਗਿਆ,ਸ੍ਰੀ ਦਮਦਮਾ ਸਾਹਿਬ ਜੀਤੋਂ ਸਿੱਧੂ ਪਰਿਵਾਰ ਹਵੇਲੀ ਲਈ ਰਵਾਨਾ ਹੋ ਚੁੱਕੇ ਹਨ ਤੇ ਉਹ ਸਿੱਧੂ ਮੂਸੇਵਾਲਾ ਦੀ ਮਨਪਸੰਦ ਫਾਰਚੂਨਰ ਵਿਚ ਹਵੇਲੀ ਪਹੁੰਚੇ ਹਨ ਜਿਥੇ ਵਿਆਹ ਵਰਗਾ ਮਾਹੌਲ ਹੈ ਤੇ ਹਰ ਕੋਈ ਨਿੱਕੇ ਸਿੱਧੂ ਦਾ ਇੰਤਜ਼ਾਰ ਕਰ ਰਹੇ ਹਨ,ਬਹੁਤ ਵੱਡੀ ਗਿਣਤੀ ਵਿਚ ਫੈਨਸ ਵੀ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਹੋਏ ਹਨ ਤੇ ਉਨ੍ਹਾਂ ਵੱਲੋਂ ਭੰਗੜਾ ਪਾ ਕੇ ਨਿੱਕੇ ਸਿੱਧੂ ਦਾ ਸਵਾਗਤ ਕੀਤਾ ਜਾ ਰਿਹਾ ਹੈ,ਸ੍ਰੀ ਦਮਦਮਾ ਸਾਹਿਬ ਜੀ (Shri Damdama Sahib Ji) ਪਹੁੰਚੇ ਨਿੱਕੇ ਸਿੱਧੂ ਤੇ ਮਾਤਾ ਚਰਨ ਕੌਰ ਨੂੰ ਸਿਰੋਪਾ ਭੇਟ ਕੀਤਾ ਗਿਆ,ਦੱਸ ਦੇਈਏ ਕਿ ਬੀਤੇ 17 ਮਾਰਚ ਨੂੰ ਨਿੱਕੇ ਸਿੱਧੂ ਦਾ ਜਨਮ ਹੋਇਆ ਸੀ,ਹੁਣ ਫਿਰ ਤੋਂ ਸਿੱਧੂ ਆਪਣੀ ਹਵੇਲੀ ਵਿਚ ਵਾਪਸ ਆਏਗਾ,ਬਾਪੂ ਬਲਕੌਰ ਸਿੰਘ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਆਪਣਾ ਸ਼ੁਭਦੀਪ ਵਾਪਸ ਮਿਲ ਗਿਆ ਹੈ,ਇਸ ਮੌਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਨਮ ਹਨ,ਪਰਿਵਾਰ ਲਈ ਬਹੁਤ ਹੀ ਖੁਸ਼ੀ ਦੇ ਪਲ ਹਨ।

LEAVE A REPLY

Please enter your comment!
Please enter your name here