ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡੀ ਸੌਗਾਤ ਦਿੱਤੀ,2 ਹੋਰ ਟੋਲ ਪਲਾਜ਼ੇ ਅੱਜ ਰਾਤ ਤੋਂ ਬੰਦ ਕਰ ਦਿੱਤੇ ਜਾਣਗੇ

0
30
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡੀ ਸੌਗਾਤ ਦਿੱਤੀ,2 ਹੋਰ ਟੋਲ ਪਲਾਜ਼ੇ ਅੱਜ ਰਾਤ ਤੋਂ ਬੰਦ ਕਰ ਦਿੱਤੇ ਜਾਣਗੇ

Sada Channel News:-

Chandigarh,02 April 2024,(Sada Channel News):- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀਆਂ ਨੂੰ ਵੱਡੀ ਸੌਗਾਤ ਦਿੱਤੀ ਗਈ ਹੈ,ਮਾਨ ਸਰਕਾਰ ਵੱਲੋਂ ਪੰਜਾਬ ਦੇ 2 ਹੋਰ ਟੋਲ ਪਲਾਜ਼ੇ ਅੱਜ ਰਾਤ ਤੋਂ ਬੰਦ ਕਰ ਦਿੱਤੇ ਜਾਣਗੇ,2 ਅਪ੍ਰੈਲ ਤੋਂ ਇਹ ਟੋਲ ਪਲਾਜ਼ੇ ਬੰਦ ਕਰ ਦਿੱਤੇ ਜਾਣਗੇ,ਪਿੰਡ ਰਕਬਾ ਤੇ ਪਿੰਡ ਮਹਿਲ ਕਲਾਂ ਵਿਖੇ ਮੌਜੂਦ ਟੋਲ ਪਲਾਜ਼ਾ ਬੰਦ ਕੀਤਾ ਜਾਵੇਗਾ,ਇਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਟਵਿੱਟਰ (ਐਕਸ) ਅਕਾਊਂਟ ‘ਤੇ ਸਾਂਝੀ ਕੀਤੀ ਸੀ,ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 30 ਮਾਰਚ ਨੂੰ ਟਵੀਟ ਕਰਦਿਆਂ ਨੇ ਲਿਖਿਆ ਸੀ – “ਲੁਧਿਆਣਾ ਤੋਂ ਬਰਨਾਲਾ ਵਾਇਆ ਸੁਧਾਰ… ਰਾਏਕੋਟ.. ਮਹਿਲ ਕਲਾਂ ਦੋ ਟੋਲ ਪਲਾਜ਼ਾ ਹਨ।

1. ਪਿੰਡ ਰਕਬਾ ਨੇੜੇ ਮੁੱਲਾਂਪੁਰ… 2. ਪਿੰਡ ਮਹਿਲ ਕਲਾਂ… ਇਕੋ ਕੰਪਨੀ ਦੇ… ਕੰਪਨੀ ਨੇ ਕੋਵਿਡ ਤੇ ਕਿਸਾਨ ਅੰਦੋਲ ਨਦਾ ਵੇਰਵਾ ਦੇ ਕੇ 448 ਦਿਨਾਂ ਦੀ ਟੋਲ ਨੂੰ ਵਧਾਉਣ ਦੀ ਮੰਗ ਕੀਤੀ ਸੀ… ਜਿਸ ਨੂੰ ਪੰਜਾਬ ਸਰਕਾਰ ਵਲੋਂ ਨਹੀਂ ਮੰਨਿਆ ਗਿਆ..ਇਹ ਦੋਵੇਂ ਟੋਲ ਮਿਤੀ 2 ਅਪ੍ਰੈਲ ਰਾਤ 12 ਵਜੇ ਬੰਦ ਹੋ ਜਾਣਗੇ…ਇੰਨਕਲਾਬ ਜ਼ਿੰਦਾਬਾਦ”।

LEAVE A REPLY

Please enter your comment!
Please enter your name here