Punjab School Education Department ਨੇ ਸਕੂਲਾਂ ਦੇ ਸਮੇਂ ਵਿਚ ਅੱਜ ਤੋਂ ਬਦਲਾਅ ਕਰਨ ਦਾ ਫੈਸਲਾ ਲਿਆ,ਹੁਣ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ

0
151
Punjab School Education Department ਨੇ ਸਕੂਲਾਂ ਦੇ ਸਮੇਂ ਵਿਚ ਅੱਜ ਤੋਂ ਬਦਲਾਅ ਕਰਨ ਦਾ ਫੈਸਲਾ ਲਿਆ,ਹੁਣ ਸਵੇਰੇ 8 ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ

SADA CHANNEL NEWS:-

MOHLAI,(SADA CHANNEL NEWS):- ਪੰਜਾਬ ਸਕੂਲ ਸਿੱਖਿਆ ਵਿਭਾਗ (Punjab School Education Department) ਨੇ ਸਕੂਲਾਂ ਦੇ ਸਮੇਂ ਵਿਚ ਅੱਜ ਤੋਂ ਬਦਲਾਅ ਕਰਨ ਦਾ ਫੈਸਲਾ ਲਿਆ ਹੈ,ਸੂਬੇ ਦੇ ਸਾਰੇ ਸਰਕਾਰੀ,ਨਿੱਜੀ ਏਡਿਡ ਤੇ ਮਾਨਤਾ ਪ੍ਰਾਪਤ ਸਕੂਲ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 8 ਵਜੇ ਖੁੱਲਣਗੇ ਜਦੋਂ ਕਿ ਛੁੱਟੀ ਦੁਪਹਿਰ 2 ਵਜੇ ਹੋਵੇਗੀ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Harjot Singh Bains) ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ, ਉਨ੍ਹਾਂ ਕਿਹਾ ਕਿ ਇਸ ਸਬੰਧੀ ਸਕੂਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਹੈ,ਨਿਯਮ ਤੋੜਨ ‘ਤੇ ਸਖਤ ਕਾਰਵਾਈ ਹੋਵੇਗੀ,ਸਰਦੀਆਂ ਦੇ ਸਮੇਂ ਵਿਚ ਸੂਕਲਾਂ ਦਾ ਸਮੇਂ 9 ਵਜੇ ਕੀਤਾ ਗਿਆ ਸੀ,ਇਸ ਦੇ ਬਾਅਦ ਜਦੋਂ ਪ੍ਰੀਖਿਆਵਾਂ ਸ਼ੁਰੂ ਹੋਈਆਂ ਤਾਂ ਸਕੂਲਾਂ ਦੇ ਲੱਗਣ ਦਾ ਸਮਾਂ 8.30 ਵਜੇ ਕਰ ਦਿੱਤਾ ਗਿਆ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Department) ਨੇ ਅਪ੍ਰੈਲ ਵਿਚ ਆਯੋਜਿਤ ਕੀਤੀ ਜਾਣ ਵਾਲੀ ਕਲਾਸ ਦਸਵੀਂ ਪੱਧਰ ਦੀ ਵਾਧੂ ਪੰਜਾਬੀ ਦੀ ਪ੍ਰੀਖਿਆ ਦਾ ਸ਼ੈਡਿਊਲ ਸ਼ੁੱਕਰਵਾਰ ਨੂੰ ਐਲਾਨਿਆ ਸੀ,ਪ੍ਰੀਖਿਆ ਫਾਰਮ ਬੋਰਡ ਦੀ ਵੈੱਬਸਾਈਟ ‘ਤੇ 1 ਅਪ੍ਰੈਲ ਤੋਂ ਮੌਜੂਦ ਰਹਿਣਗੇ,ਪ੍ਰੀਖਿਆ ਫਾਰਮ 18 ਅਪ੍ਰੈਲ ਤੱਕ PSEB ਦੇ ਮੁੱਖ ਦਫਤਰ ਵਿਚ ਸਿੰਗਲ ਵਿੰਡੋ ਰਾਹੀਂ ਲਏ ਜਾਣਗੇ।

LEAVE A REPLY

Please enter your comment!
Please enter your name here