ਖੂਨਦਾਨ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

0
258
ਖੂਨਦਾਨ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

SADA CHANNEL:-

ਸ੍ਰੀ ਅਨੰਦਪੁਰ ਸਾਹਿਬ 24 ਸਤੰਬਰ (SADA CHANNEL):- ਸਰਕਾਰੀ ਡਿਗਰੀ ਕਾਲਜ ਮਹੈਣ ਵਿਖੇ ਪ੍ਰਿੰਸੀਪਲ ਸੀਮਾ ਦੀ ਅਗਵਾਈ ਵਿਚ ਚੇਤਨਾ ਨਸ਼ਾ ਵਿਰੋਧੀ ਲਹਿਰ ਦੁਆਰਾ ਖੂਨਦਾਨ ਦੀ ਮਹੱਤਤਾ ਵਿਸ਼ੇ ਉੱਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਬਾਰੇ ਦੱਸਦੇ ਹੋਏ ਬੁਲਾਰੇ ਨੇ ਕਿਹਾ ਕਿ ਮਨੁੱਖੀ ਖੂਨ ਚੜਾਉਣ ਦਾ ਦੁਨੀਆਂ ਵਿਚ ਸਭ ਤੋਂ ਪਹਿਲਾ ਸਫਲ ਪ੍ਰਯੋਗ ਅਮਰੀਕੀ ਡਾਕਟਰ ਸਿੰਗ ਫਿਜਿਕ ਨੇ ਸੰਨ 1795 ਵਿੱਚ ਕੀਤਾ ਸੀ। ਬਲੱਡ ਗਰੁੱਪ-ਏ, ਬਲੱਡ ਗਰੁੱਪ-ਬੀ ਅਤੇ ਬਲੱਡ ਗਰੁੱਪ-ਓ ਦੀ ਖੋਜ ਆਸਟਰੀਆ ਦੇ ਡਾਕਟਰ ਕਾਰਲ ਲੈਂਡਸਟਾਈਨਰ ਦੁਆਰਾ ਸੰਨ 1901 ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਦੇ ਖੂਨਦਾਨ ਨਾਲ ਤਿੰਨ ਵਿਅਕਤੀਆਂ ਦੀ ਜਾਨ ਬੱਚ ਸਕਦੀ ਹੈ।

ਇਕ ਤੰਦਰੁਸਤ ਵਿਅਕਤੀ ਤਿੰਨ ਮਹੀਨੇ ਵਿਚ ਇੱਕ ਵਾਰੀ ਖੂਨਦਾਨ ਕਰ ਸਕਦਾ ਹੈ। ਖੂਨ ਦਾਨ ਕਰਨ ਵਾਲੇ ਤੰਦਰੁਸਤ ਵਿਅਕਤੀ ਦੀ ਉਮਰ 17 ਸਾਲ ਤੋਂ ਲੈ ਕੇ 70 ਸਾਲ ਤੱਕ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਕ ਤੰਦਰੁਸਤ ਵਿਅਕਤੀ ਇਕ ਸਮੇਂ 470 ਮਿਲੀਲੀਟਰ ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਨਾਲ ਸਰੀਰ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਹੈ। ਦਾਨ ਕੀਤੇ ਗਏ ਖੂਨ ਨੂੰ ਸਰੀਰ 24 ਤੋਂ 48 ਘੰਟੇ ਤੱਕ ਪੂਰਾ ਕਰ ਲੈਂਦਾ ਹੈ। ਭਾਰਤ ਵਿਚ ਬਲੱਡ ਬੈਂਕਾਂ ਦੀ ਗਿਣਤੀ ਸਿਰਫ 2760 ਹੈ। ਉਨ੍ਹਾਂ ਦੱਸਿਆ ਕਿ ਸਮੁੱਚੇ ਭਾਰਤ ਦੇ ਹਸਪਤਾਲਾਂ ਵਿੱਚ ਖੂਨ ਦੀ ਕਮੀ ਹੋਣ ਕਾਰਨ ਲੋਕਾਂ ਦੀ ਜਾਨ ਜੌਖਮ ਵਿਚ ਆ ਜਾਦੀ ਹੈ, ਖੂਨਦਾਨ ਕਰਨ ਨਾਲ ਲੱਗਭਗ ਸਲਾਨਾ 5 ਲੱਖ ਅਨਮੋਲ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਇਕ ਤੰਦੁਰਸਤ ਬਾਲਗ ਦੇ ਸਰੀਰ ਵਿਚ ਉਸ ਦੇ ਭਾਰ ਦਾ ਲੱਗਭਗ 10 ਪ੍ਰਤੀਸ਼ਤ ਹਿੱਸਾ ਖੂਨ ਦਾ ਹੁੰਦਾ ਹੈ।

ਇਕ ਤੰਦਰੁਸਤ ਵਿਅਕਤੀ ਦੇ ਸਰੀਰ ਵਿਚ ਲੱਗਭਗ 5 ਲੀਟਰ ਖੂਨ ਹੁੰਦਾ ਹੈ, ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਵਿਚ ਹਰ ਸਾਲ 11 ਮਿਲੀਅਨ ਯੂਨਿਟ ਖੂਨ ਇੱਕਠਾ ਹੁੰਦਾ ਹੈ, ਜਦੋ ਕਿ ਭਾਰਤ ਵਿਚ ਹਰ ਸਾਲ ਘੱਟੋਂ ਘੱਟ 15 ਮਿਲੀਅਨ ਯੂਨਿਟ ਬਲੱਡ ਦੀ ਲੋੜ ਹੁੰਦੀ ਹੈ। ਇਸ ਲਈ ਹਰੇਕ ਨਾਗਰਿਕ ਦਾ ਇਹ ਕਰੱਤਵ ਬਣਦਾ ਹੈ ਕਿ ਉਹ ਸਮਾਜ ਦੀ ਭਲਾਈ ਲਈ ਖੂਨ ਦਾਨ ਜਰੂਰ ਕਰੇ, ਖੂਨਦਾਨ ਇੱਕ ਮਹਾਨ ਦਾਨ ਹੈ। ਇਸ ਦਾ ਸੰਸਾਰ ਵਿਚ ਕੋਈ ਬਦਲ ਨਹੀ ਹੈ, ਮਨੁੱਖ ਦੁਆਰਾ ਦਿੱਤਾ ਖੂਨ ਹੀ ਦੂਜੇ ਮਨੁੱਖ ਦੀ ਜਾਨ ਬਚਾਉਦਾ ਹੈ, ਇਸ ਲਈ ਹਰ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ। ਪੰਜਾਬ ਵਿਚ ਬਹੁਤ ਸਾਰੀਆਂ ਸੰਸਥਾਵਾ ਹਰ ਤਿੰਨ ਮਹੀਨੇ ਵਿਚ ਇੱਕ ਵਾਰ ਖੂਨਦਾਰ ਕੈਂਪ ਲਗਾਉਦੀਆਂ ਹਨ ਅਤੇ ਬਹੁਤ ਸਾਰੇ ਤੰਦਰੁਸਤ ਲੋਕ ਦਰਜਨਾਂ ਵਾਰ ਖੂਨਦਾਨ ਕਰਕੇ ਤੰਦਰੁਸਤ ਜੀਵਨ ਬਤੀਤ ਕਰ ਰਹੇ ਹਨ।

LEAVE A REPLY

Please enter your comment!
Please enter your name here