NEW DELHI,(SADA CHANNEL NEWS):- ਦੇਸ਼ ਨੂੰ ਓਲੰਪਿਕ ਗੇਮਸ,ਵਰਲਡ ਚੈਂਪੀਅਨਸ਼ਿਪ ਤੇ ਡਾਇਮੰਡ ਲੀਗ ਵਰਗੇ ਵੱਡੇ ਮੁਕਾਬਲੇ ਵਿਚ ਮੈਡਲ ਦਿਵਾਉਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Javelin Thrower Neeraj Chopra) ਨੇ ਇਕ ਹੋਰ ਕਾਰਨਾਮਾ ਕੀਤਾ ਹੈ,ਨੀਰਜ ਚੋਪੜਾ ਡਾਇਮੰਡ ਲੀਗ ਵਿਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਭਾਰਤੀ ਖਿਡਾਰੀ ਬਣ ਗਏ ਹਨ,25 ਸਾਲ ਦੇ ਨੀਰਜ ਚੋਪੜਾ (Neeraj Chopra) ਨੇ ਦੋਹਾ ਵਿਚ ਚੱਲ ਰਹੀ ਪ੍ਰਤੀਯੋਗਤਾ ਦੇ ਮੇਨਸ ਜੈਵਲਿਨ ਥ੍ਰੋ ਈਵੈਂਟ ਦੇ ਫਾਈਨਲ ਵਿਚ ਪਹਿਲੀ ਹੀ ਕੋਸ਼ਿਸ਼ ਵਿਚ 88.67 ਮੀਟਰ ਭਾਲਾ ਸੁੱਟਿਆ,ਇਹ ਨੀਰਜ ਦਾ ਗੋਲਡ ਵਿਨਿੰਗ ਪਰਫਾਰਮੈਂਸ ਸਾਬਤ ਹੋਇਆ,ਨੀਰਜ ਚੋਪੜਾ ਨੇ ਸਾਲ 2023 ਦਾ ਪਹਿਲਾ ਹੀ ਮੈਡਲ ਜਿੱਤਿਆ ਹੈ।
ਪਿਛਲੇ ਸਾਲ ਨੀਰਜ ਨੇ ਜਿਊਰਿਖ ਵਿਚ ਡਾਇਮੰਡ ਲੀਗ ਵਿਚ ਪਹਿਲਾ ਗੋਲਡ ਜਿੱਤਿਆ ਸੀ,2022 ਵਿਚ ਨੀਰਜ ਚੋਪੜਾ ਨੇ ਵਰਲਡ ਚੈਂਪੀਅਨਸ਼ਿਪ (World Championship) ਵਿਚ ਵੀ ਭਾਰਤ ਨੂੰ ਸਿਲਵਰ ਮੈਡਲ ਦਿਵਾਇਆ ਸੀ,ਨੀਰਜ ਚੋਪੜਾ (Neeraj Chopra) ਦਾ ਵਿਅਕਤੀਗਤ ਸਰਵਸ਼੍ਰੇਸ਼ਠ ਪ੍ਰਦਰਸ਼ਨ 89.94 ਮੀਟਰ ਹੈ ਜੋ ਰਾਸ਼ਟਰੀ ਰਿਕਾਰਡ ਵੀ ਹੈ,ਉਹ 2018 ਵਿਚ ਦੋਹਾ ਡਾਇਮੰਡ ਲੀਗ ਵਿਚ ਆਪਣੀ ਇਕਲੌਤੀ ਹਿੱਸੇਦਾਰੀ ਵਿਚ 2018 ਵਿਚ 87.43 ਮੀਟਰ ਦੇ ਨਾਲ ਚੌਥੇ ਸਥਾਨ ‘ਤੇ ਰਹੇ ਸਨ।
ਨੀਰਜ ਚੋਪੜਾ (Neeraj Chopra) ਪਿਛਲੇ ਸਾਲ ਪੂਰਨ ਫਿਟਨੈੱਸ ਤੇ ਤਾਕਤ ਦੀ ਕਮੀ ਕਾਰਨ ਇਥੇ ਹਿੱਸਾ ਨਹੀਂ ਲੈ ਸਕੇ ਸਨ,ਉਹ ਪਿਛਲੇ ਸਤੰਬਰ ਵਿਚ ਜਿਊਰਿਖ ਵਿਚ 2022 ਗ੍ਰੈਂਡ ਫਿਨਾਲੇ ਜਿੱਤਣ ਦੇ ਬਾਅਦ ਡਾਇਮੰਡ ਲੀਗ ਚੈਂਪੀਅਨ (Diamond League Champion) ਬਣਨ ਵਾਲੇ ਪਹਿਲੇ ਭਾਰਤੀ ਬਣੇ,ਨੀਰਜ ਚੋਪੜਾ ਨੇ ਦੋਹਾ ਵਿਚ ਹੋਈ ਪਹਿਲੀ ਤੇ ਸਿਲੇਸੀਆ ਵਿਚ ਹੋਈ ਤੀਜੀ ਡਾਇਮੰਡ ਲੀਗ ਵਿਚ ਹਿੱਸਾ ਨਹੀਂ ਲਿਆ ਸੀ,ਸਟਾਕਹੋਮ ਵਿਚ ਉਨ੍ਹਾਂ ਨੇ 89.94 ਮੀਟਰ ਭਾਲਾ ਸੁੱਟ ਕੇ ਰਾਸ਼ਟਰੀ ਰਿਕਾਰਡ ਬਣਾਇਆ ਸੀ ਪਰ ਉਨ੍ਹਾਂ ਨੇ ਇਸ ਦੂਰੀ ਦੇ ਬਾਵਜੂਦ ਸਿਲਵਰ ਮੈਡਲ ਜਿੱਤਿਆ ਸੀ,ਲੁਸਾਨ ਵਿਚ ਉਹ ਜੇਤੂ ਬਣੇ ਤੇ ਹੁਣ ਫਾਈਨਲਸ ਵਿਚ ਵੀ ਉਨ੍ਹਾਂ ਨੇ ਸੋਨ ਤਮਗਾ ਹਾਸਲ ਕਰ ਲਿਆ ਹੈ।