ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ

0
21
ਇੰਡੀਅਨ ਪ੍ਰੀਮੀਅਰ ਲੀਗ ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ

Sada Channel News:–

Bangalore, 29 March 2024,(Sada Channel News):–  ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਸ਼ੁੱਕਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨਾਲ ਭਿੜੇਗੀ,ਇਹ ਮੈਚ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ‘ਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ,ਇਸ ਮੈਚ ਦਾ ਟਾਸ ਸ਼ਾਮ 7 ਵਜੇ ਤੋਂ ਹੋਵੇਗਾ,ਬੈਂਗਲੁਰੂ (Bangalore) ਪਿਛਲੇ ਅੱਠ ਸਾਲਾਂ ਤੋਂ ਕੋਲਕਾਤਾ ਦੇ ਖਿਲਾਫ ਘਰੇਲੂ ਮੈਦਾਨ ‘ਤੇ ਨਹੀਂ ਜਿੱਤ ਸਕਿਆ ਹੈ,ਆਖਰੀ ਵਾਰ ਬੈਂਗਲੁਰੂ 2015 ਵਿੱਚ ਜਿੱਤਿਆ ਸੀ,ਉਦੋਂ ਤੋਂ ਹੁਣ ਤੱਕ ਪੰਜ ਮੈਚ ਖੇਡੇ ਗਏ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ ਸਾਰੇ ਮੈਚਾਂ ਵਿੱਚ ਜੇਤੂ ਰਿਹਾ ਹੈ।

ਇਹ ਮੈਚ ਵੀ ਹਾਈ ਸਕੋਰਿੰਗ (High Scoring) ਹੋਣ ਦੀ ਉਮੀਦ ਹੈ,ਇਸ ਮੈਚ ‘ਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ,ਅੱਜ ਦੇ ਮੈਚ ‘ਚ ਕੋਲਕਾਤਾ ਬੈਂਗਲੁਰੂ ‘ਤੇ ਹਾਵੀ ਨਜ਼ਰ ਆ ਰਹੀ ਹੈ,ਆਈਪੀਐਲ (IPL) ਦੇ ਇਤਿਹਾਸ ਵਿੱਚ ਆਰਸੀਬੀ ਅਤੇ ਕੇਕੇਆਰ ਵਿਚਾਲੇ ਹੁਣ ਤੱਕ 32 ਮੈਚ ਖੇਡੇ ਗਏ ਹਨ,ਇਸ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (Royal Challengers Bangalore) ਨੇ 14 ਮੈਚ ਜਿੱਤੇ ਹਨ ਅਤੇ ਕੋਲਕਾਤਾ ਨਾਈਟ ਰਾਈਡਰਜ਼ (Kolkata Knight Riders) ਨੇ 18 ਮੈਚ ਜਿੱਤੇ ਹਨ,ਬੈਂਗਲੁਰੂ ਦੇ ਘਰੇਲੂ ਮੈਦਾਨ ਐੱਮ ਚਿੰਨਾਸਵਾਮੀ ਸਟੇਡੀਅਮ ‘ਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 11 ਮੈਚ ਖੇਡੇ ਜਾ ਚੁੱਕੇ ਹਨ,ਬੈਂਗਲੁਰੂ (Bangalore) ਨੇ ਛੇ ਅਤੇ ਕੋਲਕਾਤਾ ਨੇ ਸੱਤ ਜਿੱਤੇ।

LEAVE A REPLY

Please enter your comment!
Please enter your name here