ਪੰਜਾਬ ਦੇ ਸਕੂਲ ਸਿੱਖਿਆ ਮੰਤਰੀ Harjot Singh Bains ਨੇ ਅਧਿਆਪਕਾਂ ਨੂੰ ਜ਼ਿਲ੍ਹੇ ਦੇ ਅੰਦਰ ਬਦਲੀਆਂ ਕਰਵਾਉਣ ਲਈ ਇਕ ਮੌਕੇ ਹੋਰ ਦਿੱਤਾ

0
99
ਪੰਜਾਬ ਦੇ ਸਕੂਲ ਸਿੱਖਿਆ ਮੰਤਰੀ Harjot Singh Bains ਨੇ ਅਧਿਆਪਕਾਂ ਨੂੰ ਜ਼ਿਲ੍ਹੇ ਦੇ ਅੰਦਰ ਬਦਲੀਆਂ ਕਰਵਾਉਣ ਲਈ ਇਕ ਮੌਕੇ ਹੋਰ ਦਿੱਤਾ

Sada Channel News:-

Chandigarh,(Sada Channel News):- ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Punjab School Education Minister Harjot Singh Bains) ਨੇ ਅਧਿਆਪਕਾਂ ਦੀਆਂ ਜ਼ਿਲ੍ਹੇ ਅੰਦਰ ਬਦਲੀਆਂ ਦੀ ਪ੍ਰੀਕਿਰਿਆ ਦੌਰਾਨ ਕੁਝ ਅਧਿਆਪਕਾਂ ਦਾ ਡਾਟਾ ਸਹੀ ਤਰੀਕੇ ਨਾਲ ਮੇਲ ਨਾ ਹੋਣ ਕਾਰਨ ਬਦਲੀ ਕਰਵਾਉਣ ਵਿਚ ਅਸਫਲ ਰਹਿਣ ਦੀ ਸੂਚਨਾ ਮਿਲਣ ‘ਤੇ ਅਜਿਹੇ ਅਧਿਆਪਕਾਂ ਨੂੰ ਮੁੜ ਬਦਲੀਆਂ ਕਰਵਾਉਣ ਲਈ ਮੌਕ਼ਾ ਦਿੱਤਾ ਹੈ,ਬਹੁਤ ਸਾਰੇ ਅਧਿਆਪਕਾਂ ਨੇ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ (Education Minister Punjab Harjot Singh Bains) ਦੇ ਧਿਆਨ ਵਿੱਚ ਲਿਆਂਦਾ ਸੀ ਕਿ ਉਹਨਾਂ ਦਾ ਬਦਲੀ ਅਪਲਾਈ ਕਰਨ ਸਬੰਧੀ ਡਾਟਾ ਸਹੀ ਤਰੀਕੇ ਮੇਲ ਨਹੀਂ ਹੋਇਆ ਜਿਸ ਕਾਰਨ ਉਹ ਬਦਲੀ ਕਰਵਾਉਣ ਤੋਂ ਵਾਂਝੇ ਰਹਿ ਗਏ ਹਨ।

ਇਸੇ ਤਰ੍ਹਾਂ ਹੀ ਪਹਿਲੇ ਰਾਊਂਡ ਦੀਆਂ ਬਦਲੀਆਂ ਦੌਰਾਨ ਖਾਲੀ ਹੋਏ ਸਟੇਸ਼ਨਾਂ ਤੇ ਬਦਲੀ ਕਰਵਾਉਣ ਦੇ ਚਾਹਵਾਨ ਅਧਿਆਪਕਾਂ ਦੀ ਵੀ ਵੱਡੀ ਮੰਗ ਸੀ ਕਿ ਉਹਨਾਂ ਨੂੰ ਜ਼ਿਲੇ ਦੇ ਅੰਦਰ ਹੀ ਬਦਲੀ ਕਰਵਾਉਣ ਦਾ ਇੱਕ ਮੌਕਾ ਹੋਰ ਦਿੱਤਾ ਜਾਵੇ ਤਾਂ ਕਿ ਉਹ ਵੀ ਆਪਣੇ ਰਿਹਾਇਸ਼ ਦੇ ਨੇੜੇ/ਪਸੰਦ ਦੇ ਸਟੇਸ਼ਨ ਤੇ ਬਦਲੀ ਕਰਵਾ ਸਕਣ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ (Education Minister Punjab Harjot Singh Bains) ਨੇ ਦੱਸਿਆ ਕਿ ਅਧਿਆਪਕਾਂ ਦੀ ਇਸ ਮੰਗ ਨੂੰ ਮੁੱਖ ਰੱਖਦੇ ਹੋਏ ਜਿਹੜੇ ਅਧਿਆਪਕ/ਕੰਪਿਊਟਰ ਫੈਕਲਟੀ/ਕਰਮਚਾਰੀਆਂ ਦਾ ਡਾਟਾ ਸਹੀ ਤਰੀਕੇ ਨਾਲ ਮੇਲ ਨਹੀਂ ਹੋਇਆ ਹੈ ਉਹਨਾਂ ਨੂੰ ਡਾਟਾ ਸਹੀ ਕਰਨ ਅਤੇ ਉਸ ਉਪਰੰਤ ਸਬੰਧਤ ਸਕੂਲ ਮੁੱਖੀ/ਡੀ.ਡੀ.ਓ ਨੂੰ ਡਾਟਾ ਵੈਰੀਫਾਈ ਕਰਨ ਲਈ ਮਿਤੀ 22.05.2023 ਨੂੰ ਬਾਦ ਦੁਪਹਿਰ  02.00 ਵਜੇ (ਬਾਦ) ਤੱਕ ਦਾ ਸਮਾਂ ਦਿੱਤਾ ਗਿਆ ਹੈ,ਉਹ ਈ ਪੰਜਾਬ ਪੋਰਟਲ ਤੇ ਲਾਗ ਇਨ ਕਰਕੇ ਬਦਲੀ ਲਈ ਮਿਤੀ 22.05.2023 ਨੂੰ ਸਮਾਂ 02.00 ਵਜੇ (ਬਾ:ਦੂ) ਤੋਂ ਸ਼ਾਮ 06.00 ਵਜੇ ਤੱਕ ਸਟੇਸ਼ਨ ਦੀ ਚੋਣ ਕਰ ਸਕਦੇ ਹਨ।

ਇਥੇ ਇਹ ਦੱਸਣਯੋਗ ਹੈ ਕਿ ਜ਼ਿਲੇ ਤੋਂ ਜ਼ਿਲੇ ਅੰਦਰ ਹੀ ਬਦਲੀ ਕਰਵਾਉਣ ਵਾਸਤੇ ਸੂਬੇ ਦੇ ਕੁੱਲ 5172 ਅਧਿਆਪਕਾਂ ਨੇ ਆਨਲਾਈਨ ਵਿਧੀ ਰਾਹੀਂ ਅਪਲਾਈ ਕੀਤਾ ਸੀ,ਜਿੰਨਾਂ ਵਿੱਚੋਂ 2651 ਬਦਲੀਆਂ  ਦੇ ਆਰਡਰ ਜਾਰੀ ਕੀਤੇ ਗਏ ਹਨ,ਇਸੇ ਤਰਾਂ ਸਕੂਲ ਅਮਲੇ ਦੇ 308 ਨਾਨ ਟੀਚਿੰਗ ਸਟਾਫ਼ ਮੈਂਬਰਾਂ (Teaching Staff Members) ਨੇ ਬਦਲੀ ਵਾਸਤੇ ਅਪਲਾਈ ਕੀਤਾ ਸੀ ਜਿਸ ਵਿੱਚੋਂ 275 ਬਦਲੀਆਂ ਕੀਤੀਆਂ ਗਈਆਂ ਹਨ।

LEAVE A REPLY

Please enter your comment!
Please enter your name here