ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ Mukesh Ambani ਇੱਕ ਵਾਰ ਫਿਰ ਬਣੇ ਦਾਦਾ,ਨੂੰਹ ਸ਼ਲੋਕਾ ਨੇ ਬੇਟੀ ਨੂੰ ਦਿੱਤਾ ਜਨਮ

0
239
ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ Mukesh Ambani ਇੱਕ ਵਾਰ ਫਿਰ ਬਣੇ ਦਾਦਾ,ਨੂੰਹ ਸ਼ਲੋਕਾ ਨੇ ਬੇਟੀ ਨੂੰ ਦਿੱਤਾ ਜਨਮ

SADA CHANNEL NEWS:-

NEW MUMBAI,(SADA CHANNEL NEWS):- ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਮੁਕੇਸ਼ ਅੰਬਾਨੀ (Mukesh Ambani) ਇੱਕ ਵਾਰ ਫਿਰ ਤੋਂ ਦਾਦਾ ਬਣ ਗਏ ਹਨ,ਆਕਾਸ਼ ਅਤੇ ਸ਼ਲੋਕਾ ਦੇ ਘਰ ਬੇਟੀ ਨੇ ਜਨਮ ਲਿਆ ਹੈ,ਰਿਲਾਇੰਸ ਦੇ ਚੇਅਰਮੈਨ ਦੇ ਬੇਟੇ ਆਕਾਸ਼ ਅੰਬਾਨੀ (Akash Ambani) ਅਤੇ ਉਨ੍ਹਾਂ ਦੀ ਨੂੰਹ ਸ਼ਲੋਕਾ ਮਹਿਤਾ (Daughter-In-Law Shloka Mehta) ਦਾ 2 ਸਾਲ ਦਾ ਬੇਟਾ ਵੀ ਹੈ,ਦਾਦਾ ਮੁਕੇਸ਼ ਅੰਬਾਨੀ ਕੁਝ ਦਿਨ ਪਹਿਲਾਂ ਆਪਣੇ ਪੋਤੇ ਅਤੇ ਜਵਾਈ ਦੇ ਨਾਲ ਸਿੱਧੀਵਿਨਾਇਕ ਮੰਦਰ ਪਹੁੰਚੇ ਸਨ,ਆਕਾਸ਼ ਦੇ ਦੋਸਤ ਧਨਰਾਜ ਨਾਥਵਾਨੀ ਨੇ ਅੰਬਾਨੀ ਪਰਿਵਾਰ ‘ਚ ਨਵੇਂ ਮਹਿਮਾਨ ਦੀ ਜਾਣਕਾਰੀ ਦਿੱਤੀ।

ਧਨਰਾਜ ਰਾਜ ਸਭਾ ਮੈਂਬਰ ਪਰਿਮਲ ਨਾਥਵਾਨੀ ਦਾ ਪੁੱਤਰ ਹੈ,ਉਨ੍ਹਾਂ ਨੇ ਟਵਿਟਰ ‘ਤੇ ਲਿਖਿਆ-ਆਕਾਸ਼ ਅਤੇ ਸ਼ਲੋਕਾ ਅੰਬਾਨੀ ਨੂੰ ਉਨ੍ਹਾਂ ਦੀ ਛੋਟੀ ਰਾਜਕੁਮਾਰੀ ਦੇ ਆਉਣ ‘ਤੇ ਹਾਰਦਿਕ ਵਧਾਈ,ਇਹ ਅਨਮੋਲ ਬਰਕਤ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀਆਂ ਅਤੇ ਪਿਆਰ ਲੈ ਕੇ ਆਵੇ,ਆਕਾਸ਼ ਅਤੇ ਸ਼ਲੋਕਾ ਦਾ ਵਿਆਹ 9 ਮਾਰਚ 2019 ਨੂੰ ਹੋਇਆ ਸੀ,ਦੋਵੇਂ ਸਕੂਲੀ ਦੋਸਤ ਰਹੇ ਹਨ,ਦੋਵਾਂ ਨੇ ਆਪਣੀ ਸਕੂਲੀ ਪੜ੍ਹਾਈ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਕੀਤੀ,ਸ਼ਲੋਕਾ ਨੇ ਪ੍ਰਿੰਸਟਨ ਯੂਨੀਵਰਸਿਟੀ,ਅਮਰੀਕਾ ਤੋਂ ਮਾਨਵ ਵਿਗਿਆਨ ਦੀ ਪੜ੍ਹਾਈ ਕੀਤੀ।

ਇਸ ਤੋਂ ਬਾਅਦ ਉਸ ਨੇ ਲੰਡਨ ਸਕੂਲ ਆਫ ਇਕਨਾਮਿਕਸ ਐਂਡ ਪੋਲੀਟੀਕਲ ਸਾਇੰਸ (London School of Economics and Political Science) ਤੋਂ ਮਾਸਟਰ ਡਿਗਰੀ ਹਾਸਲ ਕੀਤੀ,ਸ਼ਲੋਕਾ ਰੋਜ਼ੀ ਬਲੂ ਫਾਊਂਡੇਸ਼ਨ ਦੀ ਡਾਇਰੈਕਟਰ ਹੈ,ਸ਼ਲੋਕਾ ਮਹਿਤਾ ਦੇ ਪਿਤਾ ਰਸੇਲ ਮਹਿਤਾ ਇਸ ਡਾਇਮੰਡ ਕੰਪਨੀ ਦੇ ਮਾਲਕ ਹਨ,ਬਿਜ਼ਨੈੱਸ ਲੇਡੀ ਹੋਣ ਦੇ ਨਾਲ-ਨਾਲ ਸ਼ਲੋਕਾ ਸੋਸ਼ਲ ਵਰਕਰ ਵੀ ਹੈ,ਉਸਨੇ 2015 ਵਿੱਚ ਕਨੈਕਟਫੋਰ ਨਾਮ ਦੀ ਇੱਕ ਐਨਜੀਓ ਸ਼ੁਰੂ ਕੀਤੀ,ਜੋ ਲੋੜਵੰਦਾਂ ਨੂੰ ਸਿੱਖਿਆ,ਭੋਜਨ ਅਤੇ ਆਸਰਾ ਪ੍ਰਦਾਨ ਕਰਦੀ ਹੈ।

LEAVE A REPLY

Please enter your comment!
Please enter your name here