ਏਸ਼ੀਆ ਕੱਪ 2023 ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੂੰ 3 ਦੇਸ਼ਾਂ ਦਾ ਮਿਲਿਆ ਸਮਰਥਨ,ਹਾਈਬ੍ਰਿਡ ਮਾਡਲ ਰੱਦ

0
217
ਏਸ਼ੀਆ ਕੱਪ 2023 ਤੋਂ ਬਾਹਰ ਹੋਵੇਗਾ ਪਾਕਿਸਤਾਨ! ਭਾਰਤ ਨੂੰ 3 ਦੇਸ਼ਾਂ ਦਾ ਮਿਲਿਆ ਸਮਰਥਨ,ਹਾਈਬ੍ਰਿਡ ਮਾਡਲ ਰੱਦ

SADA CHANNEL NEWS:-

SADA CHANNEL NEWS:- ਏਸ਼ੀਆ ਕੱਪ 2023 (Asia Cup 2023) ਦੀ ਮੇਜ਼ਬਾਨੀ ਨੂੰ ਲੈ ਕੇ ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਵੱਡਾ ਝਟਕਾ ਲੱਗਿਆ ਹੈ,ਪਾਕਿਸਤਾਨ ਕ੍ਰਿਕਟ ਬੋਰਡ (PCB) ਨੂੰ ਆਪਣੇ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ (‘Hybrid Model’) ਲਈ ਸ਼੍ਰੀਲੰਕਾ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਸਮਰਥਨ ਮਿਲਣ ਦੀ ਉਮੀਦ ਸੀ,ਹਾਲਾਂਕਿ ਇਨ੍ਹਾਂ ਤਿੰਨਾਂ ਦੇਸ਼ਾਂ ਦੇ ਕ੍ਰਿਕਟ ਬੋਰਡਾਂ ਨੇ ਪਾਕਿਸਤਾਨ ਦੇ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰ ਦਿੱਤਾ ਹੈ,ਅਜਿਹੇ ‘ਚ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਹਟਣ ‘ਤੇ ਵਿਚਾਰ ਕਰ ਰਿਹਾ ਹੈ,PCB ਦੇ ਮੁਖੀ ਨਜਮ ਸੇਠੀ ਵੱਲੋਂ ਪ੍ਰਸਤਾਵਿਤ ‘ਹਾਈਬ੍ਰਿਡ ਮਾਡਲ’ (‘Hybrid Model’) ਮੁਤਾਬਕ ਪਾਕਿਸਤਾਨ ਨੂੰ ਏਸ਼ੀਆ ਕੱਪ (Asia Cup) ਦੇ ਤਿੰਨ ਤੋਂ ਚਾਰ ਮੈਚਾਂ ਦੀ ਮੇਜ਼ਬਾਨੀ ਘਰ ‘ਤੇ ਕਰਨੀ ਸੀ,ਜਦਕਿ ਭਾਰਤ ਨੂੰ ਸ਼ਾਮਲ ਕਰਨ ਵਾਲੇ ਬਾਕੀ ਮੈਚ ਨਿਰਪੱਖ ਥਾਵਾਂ ‘ਤੇ ਕਰਵਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ,ਭਾਰਤ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਇਸ ਦੇ ਨਾਲ ਹੀ ਸ਼੍ਰੀਲੰਕਾ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਨੇ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਰਨ ਦੇ BCCI ਦੇ ਵਿਚਾਰ ਦਾ ਸਮਰਥਨ ਕੀਤਾ ਹੈ,ਏਸ਼ੀਆ ਕ੍ਰਿਕਟ ਪ੍ਰੀਸ਼ਦ (ACC) ਦੇ ਇਕ ਸੂਤਰ ਨੇ ਕਿਹਾ- ਪਾਕਿਸਤਾਨ ਕੋਲ ਸਿਰਫ ਦੋ ਵਿਕਲਪ ਹਨ,ਜਾਂ ਤਾਂ ਟੂਰਨਾਮੈਂਟ ਖੇਡੋ ਜਾਂ ਨਾਮ ਵਾਪਸ ਲੈ ਲਵੇ,ਜੇਕਰ ਪਾਕਿਸਤਾਨ ਨਹੀਂ ਖੇਡਦਾ ਹੈ,ਤਾਂ ਵੀ ਇਸਨੂੰ ਏਸ਼ੀਆ ਕੱਪ ਕਿਹਾ ਜਾਵੇਗਾ,ਪਰ ਬਰਾਡਕਾਸਟਰ ਪਾਕਿਸਤਾਨ ਦੀ ਗੈਰ-ਮੌਜੂਦਗੀ ਵਿੱਚ ਸੌਦੇ ‘ਤੇ ਮੁੜ ਗੱਲਬਾਤ ਕਰੇਗਾ,ਮਹੀਨੇ ਦੇ ਅੰਤ ਵਿੱਚ ਏਸ਼ਿਆਈ ਕ੍ਰਿਕਟ ਕੌਂਸਲ (Asian Cricket Council) ਦੇ ਕਾਰਜਕਾਰੀ ਬੋਰਡ ਦੇ ਮੈਂਬਰਾਂ ਦੀ ਰਸਮੀ ਮੀਟਿੰਗ ਹੋ ਸਕਦੀ ਹੈ,ਸੂਤਰ ਨੇ ਇਹ ਵੀ ਕਿਹਾ ਕਿ ਸੰਭਾਵਨਾ ਹੈ ਕਿ ਇਸ ਸਾਲ ਦਾ ਏਸ਼ੀਆ ਕੱਪ ਪੂਰੀ ਤਰ੍ਹਾਂ ਰੱਦ ਹੋ ਸਕਦਾ ਹੈ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤ,ਸ਼੍ਰੀਲੰਕਾ,ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਨਡੇ ਫਾਰਮੈਟ (ODI Format) ‘ਚ ਬਹੁ-ਟੀਮ ਟੂਰਨਾਮੈਂਟ ਖੇਡ ਸਕਦੇ ਹਨ।

LEAVE A REPLY

Please enter your comment!
Please enter your name here