ਭਾਖੜਾ ’ਚ ਡਿੱਗੀ Tractor-Trolley,ਇਕ ਕੁੜੀ ਸਮੇਤ 2 ਔਰਤਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ

0
269
ਭਾਖੜਾ ’ਚ ਡਿੱਗੀ Tractor-Trolley, ਇਕ ਕੁੜੀ ਸਮੇਤ 2 ਔਰਤਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੀਆਂ

SADA CHANNEL NEWS:-

LEHRAGAGA,(SADA CHANNEL NEWS):-  ਸੰਗਰੂਰ ਦੇ ਖਨੌਰੀ 'ਚ ਝੋਨਾ ਲਾਉਣ ਲਈ ਖੇਤਾਂ 'ਚ ਜਾ ਰਹੀਆਂ ਮਜ਼ਦੂਰ ਔਰਤਾਂ ਨਾਲ ਭਿਆਨਕ ਹਾਦਸਾ ਵਾਪਰਿਆ ਹੈ,ਟਰੈਕਟਰ ਦਾ ਸੰਤੁਲਨ ਵਿਗੜਨ ਕਾਰਨ ਭਾਖੜਾ ਨਹਿਰ 'ਚ ਪਲਟ ਗਿਆ ਹੈ ਜਿਸ ਕਰਕੇ ਭਾਖੜਾ ਨਹਿਰ (Bhakra Canal) 'ਚ ਤੇਜ਼ ਵਹਾਅ ਕਾਰਨ 2 ਔਰਤਾਂ ਤੇ 17 ਸਾਲਾ ਲੜਕੀ ਦੀ ਡੁੱਬਣ ਕਾਰਨ ਮੌਤ ਹੋ ਗਈ ਹੈ,ਜਦਕਿ ਇਕ ਡਰਾਈਵਰ ਤੇ 5 ਮਜ਼ਦੂਰ ਔਰਤਾਂ ਨੂੰ ਬਚਾਅ ਲਿਆ ਗਿਆ ਹੈ,ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਚਾਲਕ 8 ਔਰਤਾਂ ਨਾਲ ਝੋਨੇ ਦੀ ਪਨੀਰੀ ਲੈ ਕੇ ਭਾਖੜਾ ਦੀ ਪਟੜੀ ਉਤੇ ਜਾ ਰਿਹਾ ਸੀ,ਚਾਲਕ ਦਾ ਟਰੈਕਟਰ ਤੋਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ-ਟਰਾਲੀ ਭਾਖੜਾ (Tractor-Trolley Bhakra) ਵਿਚ ਡਿੱਗ ਗਈ,ਰੌਲਾ ਪੈਣ ਕਾਰਨ 5 ਔਰਤਾਂ ਅਤੇ ਟਰੈਕਟਰ ਦੇ ਡਰਾਈਵਰ ਨੂੰ ਤਾਂ ਬਚਾਅ ਲਿਆ ਪਰ 3 ਔਰਤਾਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ,ਪੁਲਿਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਬਚਾਅ ਕਾਰਜਾਂ ਵਿਚ ਜੁਟ ਗਈ।

LEAVE A REPLY

Please enter your comment!
Please enter your name here