ਚੰਡੀਗੜ੍ਹ ਦੀ 16 ਸਾਲਾ ਤੈਰਾਕ ਪ੍ਰਥਨਾ ਭਾਟੀਆ ਨੇ ਤੈਰਾਕੀ ਮੁਕਾਬਲੇ ‘ਚ ਜਿੱਤਿਆ ਚਾਂਦੀ ਦਾ ਤਮਗ਼ਾ

0
261
ਚੰਡੀਗੜ੍ਹ ਦੀ 16 ਸਾਲਾ ਤੈਰਾਕ ਪ੍ਰਥਨਾ ਭਾਟੀਆ ਨੇ ਤੈਰਾਕੀ ਮੁਕਾਬਲੇ 'ਚ ਜਿੱਤਿਆ ਚਾਂਦੀ ਦਾ ਤਮਗ਼ਾ

SADA CHANNEL NEWS:-

CHANDIGARH,(SADA CHANNEL NEWS):- ਜਰਮਨੀ ਦੇ ਬਰਲਿਨ ਵਿਚ ਚੱਲ ਰਹੀਆਂ ਵਿਸ਼ੇਸ਼ ਉਲੰਪਿਕ ਵਿਸ਼ਵ ਖੇਡਾਂ ਵਿਚ ਚੰਡੀਗੜ੍ਹ ਦੀ ਕੁੜੀ ਨੇ ਵੱਡਾ ਮਾਰਕਾ ਮਾਰਿਆ ਹੈ,ਤੈਰਾਕੀ ਮੁਕਾਬਲੇ ਵਿਚ ਪ੍ਰਾਥਨਾ ਭਾਟੀਆ ਨੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ,ਦੱਸ ਦੇਈਏ ਕਿ 16 ਸਾਲਾ ਤੈਰਾਕ ਪ੍ਰਥਨਾ ਭਾਟੀਆ ਸੈਕਟਰ 27 ਸਥਿਤ ਭਵਨ ਵਿਦਿਆਲਿਆ ਦੀ ਵਿਦਿਆਰਥਣ ਹੈ,ਉਲੰਪਿਕਸ ਵਿਸ਼ਵ ਚੈਂਪੀਅਨਸ਼ਿਪ ਵਿਚ ਤੈਰਾਕੀ ਮੁਕਾਬਲੇ ਵਿਚ ਬੰਗਲਾਦੇਸ਼ ਦੀ ਵਿਸ਼ੇਸ਼ ਬੱਚੀ ਨੇ ਸੋਨ ਤਮਗ਼ਾ ਅਤੇ ਜਰਮਨੀ ਨੇ ਕਾਂਸੀ ਦਾ ਤਮਗ਼ਾ ਅਪਣੇ ਨਾਂਅ ਕੀਤਾ ਹੈ,ਸਰੀਰਕ ਰੂਪ ਵਿਚ ਅਸਮਰਥ ਅਪਣੀ ਧੀ ਨਾਲ ਸਾਲਾਂ ਤੋਂ ਇਕੱਲਿਆਂ ਬੈਠ ਕੇ ਰੋਂਦਿਆਂ ਰਾਤਾਂ ਕੱਟਣ ਵਾਲੀ ਮਾਂ ਦੀ ਖ਼ੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਹੈ,ਉਨ੍ਹਾਂ ਕਿਹਾ ਕਿ ਸਾਡੀ ਧੀ ਨੇ ਤਮਗ਼ਾ ਜਿੱਤਿਆ ਅਤੇ ਸਾਡਾ ਸਿਰ ਮਾਣ ਨਾਲ ਉਚਾ ਕੀਤਾ ਹੈ,ਧੀ ਦੀ ਇਸ ਪ੍ਰਾਪਤੀ ਨੇ ਸਾਡੀ ਝੋਲੀ ਖ਼ੁਸ਼ੀਆਂ ਨਾਲ ਭਰ ਦਿਤੀ ਹੈ,ਵਿਸ਼ਵ ਚੈਂਪੀਅਨਸ਼ਿਪ ‘ਚ ਟ੍ਰਾਈਸਿਟੀ ਦੀ ਸਿਰਫ਼ ਇਕ ਵਿਸ਼ੇਸ਼ ਖਿਡਾਰਣ ਪ੍ਰਾਥਨਾ ਦੀ ਹੀ ਚੋਣ ਹੋਈ ਸੀ, ਭਾਵੇਂ ਕਿ ਉਨ੍ਹਾਂ ਨੇ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ ਪਰ ਕੁੱਝ ਸਕਿੰਟਾਂ ਦੇ ਵਕਫ਼ੇ ਕਾਰਨ ਹੀ ਉਹ ਸੋਨ ਤਮਗ਼ਾ ਜਿੱਤਣ ਤੋਂ ਪਿੱਛੇ ਰਹਿ ਗਏ,ਦੱਸ ਦੇਈਏ ਕਿ ਇਹ ਚੈਂਪੀਅਨਸ਼ਿਪ 17 ਤੋਂ 25 ਜੂਨ ਤਕ ਕਰਵਾਈ ਜਾ ਰਹੀ ਹੈ।

LEAVE A REPLY

Please enter your comment!
Please enter your name here