America,(Sada Channel News):- ਬਾਲੀਵੁੱਡ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ (Famous Actor Shah Rukh Khan) ਨਾਲ ਸ਼ੂਟਿੰਗ ਦੌਰਾਨ ਹਾਦਸਾ ਵਾਪਰ ਗਿਆ,ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ,ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ (Bollywood Superstar Shah Rukh Khan) ਇਨ੍ਹੀ ਦਿਨੀਂ ਅਪਣੀ ਫ਼ਿਲਮ ‘ਜਵਾਨ’ ਦੀ ਸ਼ੂਟਿੰਗ ਵਾਸਤੇ ਅਮਰੀਕਾ ਦੇ ਲਾਸ ਏਂਜਲਸ ਵਿਚ ਹਨ ਜਿਥੇ ਉਨ੍ਹਾਂ ਨਾਲ ਹਾਦਸਾ ਵਾਪਰਿਆ ਹੈ,ਇਸ ਦੌਰਾਨ ਦਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਨੱਕ ‘ਤੇ ਸੱਟ ਲੱਗੀ ਹੈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ ਨੱਕ ਵਿਚੋਂ ਵਹਿ ਰਹੇ ਖ਼ੂਨ ਨੂੰ ਰੋਕਣ ਲਈ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ (Famous Actor Shah Rukh Khan) ਦਾ ਛੋਟਾ ਆਪ੍ਰੇਸ਼ਨ ਵੀ ਕੀਤਾ ਗਿਆ ਹੈ,ਦਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖ਼ਾਨ ਲਾਸ ਏਂਜਲਸ (Los Angeles) ‘ਚ ਇਕ ਪ੍ਰੋਜੈਕਟ ਦੀ ਸ਼ੂਟਿੰਗ ਕਰ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਨੱਕ ‘ਚ ਸੱਟ ਲੱਗ ਗਈ ਅਤੇ ਖੂਨ ਵਹਿਣ ਲੱਗਾ,ਇਸ ਤੋਂ ਬਾਅਦ ਉਨ੍ਹਾਂ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਨੇ ਦਸਿਆ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ,ਸ਼ਾਹਰੁਖ ਖ਼ਾਨ ਦਾ ਖੂਨ ਵਹਿਣ ਨੂੰ ਰੋਕਣ ਲਈ ਇਕ ਮਾਮੂਲੀ ਸਰਜਰੀ ਦੀ ਵੀ ਲੋੜ ਸੀ,ਆਪ੍ਰੇਸ਼ਨ ਤੋਂ ਬਾਅਦ ਸ਼ਾਹਰੁਖ ਖ਼ਾਨ ਵੀ ਨੱਕ ‘ਤੇ ਪੱਟੀ ਬੰਨ੍ਹਦੇ ਨਜ਼ਰ ਆਏ,ਗੌਰਤਲਬ ਹੈ ਕਿ ਇਸ ਹਾਦਸੇ ਬਾਰੇ ਨਾ ਤਾਂ ਸ਼ਾਹਰੁਖ ਖ਼ਾਨ ਅਤੇ ਨਾ ਹੀ ਉਨ੍ਹਾਂ ਦੀ ਟੀਮ ਨੇ ਕੋਈ ਅਧਿਕਾਰਤ ਬਿਆਨ ਜਾਰੀ ਕੀਤਾ ਹੈ,ਦਸਿਆ ਜਾ ਰਿਹਾ ਹੈ ਕਿ ਉਹ ਬਿਲਕੁਲ ਠੀਕ ਹਨ ਅਤੇ ਮੁੰਬਈ ਵਾਪਸ ਆ ਚੁੱਕੇ ਹਨ।
