ਕਾਮੇਡੀਅਨ ਕਪਿਲ ਸ਼ਰਮਾ,ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਵੀ ਈਡੀ ਨੇ ਕੀਤਾ ਤਲਬ

0
78
ਕਾਮੇਡੀਅਨ ਕਪਿਲ ਸ਼ਰਮਾ,ਹੁਮਾ ਕੁਰੈਸ਼ੀ ਤੇ ਹਿਨਾ ਖ਼ਾਨ ਨੂੰ ਵੀ ਈਡੀ ਨੇ ਕੀਤਾ ਤਲਬ

Sada Channel News:-

New Mumbai,06 Oct,(Sada Channel News):- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਕਾਮੇਡੀਅਨ ਕਪਿਲ ਸ਼ਰਮਾ (Comedian Kapil Sharma) ਨੂੰ ਸੰਮਨ ਜਾਰੀ ਕੀਤਾ ਹੈ,ਬੁਧਵਾਰ ਨੂੰ ਈਡੀ (ED) ਨੇ ਰਣਬੀਰ ਕਪੂਰ ਨੂੰ ਸੰਮਨ ਭੇਜਿਆ ਸੀ,ਵੀਰਵਾਰ ਨੂੰ ਈਡੀ ਨੇ ਕਪਿਲ ਸ਼ਰਮਾ ਦੇ ਨਾਲ ਹੁਮਾ ਕੁਰੈਸੀ ਅਤੇ ਹਿਨਾ ਖ਼ਾਨ ਨੂੰ ਪੇਸ਼ ਹੋਣ ਦਾ ਹੁਕਮ ਦਿਤਾ ਹੈ,ਇਹ ਪੂਰਾ ਮਾਮਲਾ ਮਹਾਦੇਵ ਐਪ (Mahadev App) ਘਪਲੇ ਨਾਲ ਜੁੜਿਆ ਹੋਇਆ ਹੈ,ਦਰਅਸਲ,ਮਹਾਦੇਵ ਐਪ ਇਕ ਆਨਲਾਈਨ ਸੱਟੇਬਾਜ਼ੀ ਐਪ (Online Betting App) ਹੈ,ਮੀਡੀਆ ਰਿਪੋਰਟਾਂ ਮੁਤਾਬਕ ਈਡੀ (ED) ਨੇ ਸਤੰਬਰ ਮਹੀਨੇ ’ਚ ਮਹਾਦੇਵ ਐਪ ਦੀ ਜਾਂਚ ਸ਼ੁਰੂ ਕੀਤੀ ਤਾਂ ਉਨ੍ਹਾਂ ਕੋਲਕਾਤਾ,ਭੋਪਾਲ,ਮੁੰਬਈ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ’ਚ ਛਾਪੇਮਾਰੀ ਕਰ ਕੇ ਕਰੀਬ 417 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ,ਈਡੀ (ED) ਨੇ ਕਈ ਲੋਕਾਂ ਨੂੰ ਗਿ੍ਰਫ਼ਤਾਰ ਵੀ ਕੀਤਾ ਸੀ।  

LEAVE A REPLY

Please enter your comment!
Please enter your name here