ਮਨੀਪੁਰ ‘ਚ ਹਿੰਸਾ ਖਿਲਾਫ਼ ਪੰਜਾਬ ਬੰਦ ਦੌਰਾਨ ਮੋਗਾ ‘ਚ ਗੋਲੀ ਚੱਲੀ

0
66
ਮਨੀਪੁਰ 'ਚ ਹਿੰਸਾ ਖਿਲਾਫ਼ ਪੰਜਾਬ ਬੰਦ ਦੌਰਾਨ ਮੋਗਾ 'ਚ ਗੋਲੀ ਚੱਲੀ

Sada Channel News:-

Mohali,09 Aug,(Sada Channel News):- ਮਨੀਪੁਰ (Manipur) ‘ਚ ਹਿੰਸਾ ਖਿਲਾਫ਼ ਪੰਜਾਬ ਬੰਦ ਦੌਰਾਨ ਮੋਗਾ ‘ਚ ਗੋਲੀ ਚੱਲੀ,ਪ੍ਰਦਰਸ਼ਨਕਾਰੀ ਦੁਕਾਨ ਬੰਦ ਕਰਵਾਉਣ ਲਈ ਕੋਟ ਈਸੇ ਖਾਂ ਗਏ ਹੋਏ,ਇਥੇ ਉਨ੍ਹਾਂ ਦੀ ਮੋਬਾਈਲ ਦੀ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨਾਲ ਬਹਿਸ ਹੋ ਗਈ,ਇਸ ਦੌਰਾਨ ਦੁਕਾਨਦਾਰ ਨੇ ਗੋਲੀ ਚਲਾ ਦਿਤੀ,ਜਿਸ ਨਾਲ ਇਕ ਪ੍ਰਦਰਸ਼ਨਕਾਰੀ ਨਿਹੰਗ ਸਿੰਘ ਜ਼ਖ਼ਮੀ ਹੋ ਗਿਆ,ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ,ਗੋਲੀ ਚੱਲਣ ਤੋਂ ਬਾਅਦ ਪ੍ਰਦਰਸ਼ਨਕਾਰੀ ਭੜਕ ਗਏ ਤੇ ਕੋਟ ਈਸੇ ਖਾਂ ਚੌਕ ਵਿਚ ਜਾਮ ਲਗਾ ਦਿਤਾ,ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ,ਬੰਦ ਦਾ ਸੱਦਾ ਵਾਲਮੀਕਿ, ਰਵਿਦਾਸੀਆ ਅਤੇ ਈਸਾਈ ਭਾਈਚਾਰੇ ਵਲੋਂ ਸਾਂਝੇ ਤੌਰ ’ਤੇ ਦਿਤਾ ਗਿਆ ਹੈ।

ਬੰਦ ਦੇ ਸੱਦੇ ਦੇ ਮੱਦੇਨਜ਼ਰ ਕਈ ਥਾਵਾਂ ‘ਤੇ ਸਰਕਾਰੀ ਸਕੂਲ ਅਤੇ ਕਾਲਜ ਬੰਦ ਕਰ ਦਿਤੇ ਗਏ ਹਨ,ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਰੱਖਿਆ ਗਿਆ ਹੈ,ਜਲੰਧਰ, ਬਰਨਾਲਾ ਅਤੇ ਗੁਰਦਾਸਪੁਰ ਵਿਚ ਬੰਦ ਦਾ ਅਸਰ ਦੇਖਣ ਨੂੰ ਮਿਲਿਆ,ਜਲੰਧਰ ਦੇ ਸਾਰੇ ਪ੍ਰਮੁੱਖ ਬਾਜ਼ਾਰ ਬੰਦ ਰਹੇ,ਇਸ ਦੇ ਨਾਲ ਹੀ ਇਥੇ ਜਥੇਬੰਦੀਆਂ ਨੇ ਜਲੰਧਰ-ਦਿੱਲੀ ਹਾਈਵੇਅ 10 ਮਿੰਟ ਲਈ ਜਾਮ ਕਰ ਦਿਤਾ,ਬੰਦ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਹਨ,ਬੰਦ ਦੌਰਾਨ ਸਿਰਫ਼ ਐਮਰਜੈਂਸੀ ਸੇਵਾਵਾਂ ਜਿਵੇਂ ਮੈਡੀਕਲ ਸਹੂਲਤਾਂ ਨੂੰ ਛੋਟ ਦਿਤੀ ਗਈ ਹੈ,ਰੋਡਵੇਜ਼ ਦੀਆਂ ਬੱਸਾਂ ਨੂੰ ਫਿਲਹਾਲ ਰਸਮੀ ਤੌਰ ‘ਤੇ ਬੰਦ ਨਹੀਂ ਕੀਤਾ ਗਿਆ ਹੈ,ਪਰ ਸਥਿਤੀ ਦੇ ਆਧਾਰ ‘ਤੇ ਨਜ਼ਦੀਕੀ ਬੱਸ ਸਟੈਂਡ (Nearest Bus Stand) ‘ਤੇ ਰੋਕਿਆ ਜਾ ਸਕਦਾ ਹੈ,ਇਸ ਦੇ ਨਾਲ ਹੀ ਪ੍ਰਾਈਵੇਟ ਅਪਰੇਟਰ (Private Operator) ਵੀ ਕਿਸੇ ਕਿਸਮ ਦੇ ਨੁਕਸਾਨ ਤੋਂ ਬਚਣ ਲਈ ਬੱਸਾਂ ਨਹੀਂ ਚਲਾਉਣਗੇ।

LEAVE A REPLY

Please enter your comment!
Please enter your name here