ਤਰਨ ਤਾਰਨ ‘ਚ ਇੱਕ ਕਲਯੁਗੀ ਪਿਉ ਵੱਲੋਂ ਆਪਣੇ 12 ਸਾਲਾਂ ਪੁੱਤਰ ਦੀ ਹੱਤਿਆ ਦਾ ਕਾਰਨ ਰਾਜ਼ ਬਣਿਆ

0
212
ਤਰਨ ਤਾਰਨ 'ਚ ਇੱਕ ਕਲਯੁਗੀ ਪਿਉ ਵੱਲੋਂ ਆਪਣੇ 12 ਸਾਲਾਂ ਪੁੱਤਰ ਦੀ ਹੱਤਿਆ ਦਾ ਕਾਰਨ ਰਾਜ਼ ਬਣਿਆ

Sada Channel News:-

Amritsar, 16 August 2023,(Sada Channel News):- ਇਸ ਕਲਯੁਗੀ ਜ਼ਮਾਨੇ ਵਿੱਚ ਇੱਕ ਕਲਯੁਗੀ ਪਿਉ ਵੱਲੋਂ ਆਪਣੇ 12 ਸਾਲਾਂ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਕੇ ਇਕ ਡਰਾਮਾ ਰਚਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ (Police) ਵੱਲੋਂ ਉਸ ਪਿਤਾ ਨੂੰ ਗ੍ਰਿਫਤਾਰ ਕਰਕੇ ਉਸ ਛੋਟੇ ਬੱਚੇ ਦੀ ਲਾਸ਼ ਵੀ ਬਰਾਮਦ ਕਰ ਲਈ। ਜਿਸ ਤੋਂ ਬਾਅਦ ਉਸ ਛੋਟੇ ਬੱਚੇ ਦੀ ਲਾਸ਼ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਅੰਮ੍ਰਿਤਸਰ ਮੈਡੀਕਲ ਕਾਲਜ (Amritsar Medical College) ਵਿਖੇ ਪੋਸਟਮਾਰਟਮ ਕਰਵਾਉਣ ਆਏ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹਜੇ ਤੱਕ ਮ੍ਰਿਤਕ ਗੁਰਸੇਵਕ ਸਿੰਘ ਦੇ ਮੌਤ ਦਾ ਕਾਰਨ ਨਹੀਂ ਪਤਾ ਲੱਗ ਸਕਿਆ। ਮ੍ਰਿਤਕ ਗੁਰਸੇਵਕ ਸਿੰਘ ਦੇ ਤਾਇਆ ਨੇ ਦੱਸਿਆ ਕਿ ਪਰਿਵਾਰ ਨੂੰ ਹਜੇ ਤੱਕ ਇਹ ਯਕੀਨ ਨਹੀਂ ਹੋ ਪਾ ਰਿਹਾ ਕਿ ਇਸ ਘਟਨਾ ਨੂੰ ਅੰਜਾਮ ਬੱਚੇ ਦੇ ਪਿਤਾ ਵੱਲੋਂ ਹੀ ਦਿੱਤਾ ਗਿਆ ਹੋਵੇ ਹਾਲਾਂਕਿ ਬੱਚੇ ਦੇ ਪਿਤਾ ਵੱਲੋਂ ਪੁਲਿਸ ਸਾਹਮਣੇ ਆਪਣਾ ਗੁਨਾਹ ਕਬੂਲ ਜ਼ਰੂਰ ਕੀਤਾ ਹੈ। ਲੇਕਿਨ ਪਰਿਵਾਰ ਅਜੇ ਵੀ ਸਦਮੇ ਵਿੱਚ ਹੈ

LEAVE A REPLY

Please enter your comment!
Please enter your name here