ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ

0
151
ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ

SADA CHANNEL NEWS:-

CHANDIGARH,15 AUG,(SADA CHANNEL NEWS):- ਭਾਰਤ ਦੀ ਸਟਾਰ ਪਹਿਲਵਾਨ ਵਿਨੇਸ਼ ਫੋਗਾਟ (Wrestler Vinesh Phogat) 13 ਅਗਸਤ ਨੂੰ ਗੋਡੇ ਦੀ ਸੱਟ ਕਾਰਨ ਏਸ਼ੀਆਈ ਖੇਡ 2023 ਤੋਂ ਬਾਹਰ ਹੋ ਗਈ। ਪਹਿਲਵਾਨ ਵਿਨੇਸ਼ ਫੋਗਾਟ (Wrestler Vinesh Phogat) ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। 17 ਅਗਸਤ ਨੂੰ ਉਨ੍ਹਾਂ ਦੀ ਸਰਜਰੀ ਹੋਵੇਗੀ।ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਟ੍ਰੇਨਿੰਗ ਦੌਰਾਨ ਮੇਰੇ ਗੋਡੇ ‘ਤੇ ਸੱਟ ਲੱਗ ਗਈ ਸੀ। ਸਕੈਨ ਦੇ ਬਾਅਦ ਡਾਕਟਰਾਂ ਨੇ ਕਿਹਾ ਕਿ ਸਰਜਰੀ ਹੀ ਮੇਰੇ ਲਈ ਇਕੋ ਇਕ ਬਦਲ ਹੈ। 17 ਅਗਸਤ ਨੂੰ ਮੁੰਬਈ (Mumbai) ਵਿਚ ਮੇਰੀ ਸਰਜਰੀ ਹੋਵੇਗੀ.2018 ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਨੇ ਕਿਹਾ ਕਿ ਹਾਂਗਜੋ ਵਿਚ ਇਸ ਐਡੀਸ਼ਨ ਵਿਚ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇਗੀ। ਆਪਣੀ ਸੱਟ ਤੋਂ ਉਹ ਕਾਫੀ ਨਿਰਾਸ਼ ਹੈ।ਉਨ੍ਹਾਂ ਨੇ ਟਵੀਟ ਵਿਚ ਲਿਖਿਆ 17 ਅਗਸਤ ਨੂੰ ਮੁੰਬਈ ਵਿਚ ਮੇਰੀ ਸਰਜਰੀ ਹੋਵੇਗੀ। ਭਾਰਤ ਲਈ ਆਪਣਾ ਏਸ਼ੀਆਈ ਖੇਡਾਂ (Asian Games) ਦਾ ਸੋਨ ਤਮਗਾ ਬਰਕਰਾਰ ਰੱਖਣਾ ਮੇਰਾ ਸੁਪਨਾ ਸੀ, ਜੋ ਮੈਂ 2018 ਵਿਚ ਜਕਾਰਤਾ ਵਿਚ ਜਿੱਤਿਆ ਸੀ ਪਰ ਬਦਕਿਸਮਤੀ ਨਾਲ ਇਸ ਸੱਟ ਨੇ ਹੁਣ ਮੇਰੀ ਹਿੱਸੇਦਾਰੀ ਨੂੰ ਖਾਰਜ ਕਰ ਦਿੱਤਾ ਹੈ। ਮੈਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਸੂਚਿਤ ਕਰ ਦਿੱਤਾ ਤਾਂ ਕਿ ਰਿਜਰਵ ਖਿਡਾਰੀ ਨੂੰ ਏਸ਼ੀਆਈ ਖੇਡਾਂ ਵਿਚ ਭੇਜਿਆ ਜਾ ਸਕੇ। ਮੈਂ ਸਾਰੇ ਸਮਰਥਕਾਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਮੇਰਾ ਸਮਰਥਨ ਕਰਨਾ ਜਾਰੀ ਰੱਖਣ ਤਾਂ ਜੋ ਜਲਦ ਹੀ ਮੈਂ ਮਜ਼ਬੂਤੀ ਵਾਪਸੀਕਰ ਸਕਾਂ ਤੇ ਪੈਰਿਸ 2024 ਓਲੰਪਿਕ ਲਈ ਤਿਆਰੀ ਕਰ ਸਕਾਂ। 

LEAVE A REPLY

Please enter your comment!
Please enter your name here