ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲਿਆਂ ਵਿਰੁਧ ਕਾਰਵਾਈ ਦੇ ਚਲਦਿਆਂ ਲੁਧਿਆਣਾ ਸੀ.ਆਈ.ਏ. 2 ਵਲੋਂ ਇਕ ਟਰੈਵਲ ਏਜੰਟ ਕਾਬੂ ਕੀਤਾ ਗਿਆ

0
117
ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲਿਆਂ ਵਿਰੁਧ ਕਾਰਵਾਈ ਦੇ ਚਲਦਿਆਂ ਲੁਧਿਆਣਾ ਸੀ.ਆਈ.ਏ. 2 ਵਲੋਂ ਇਕ ਟਰੈਵਲ ਏਜੰਟ ਕਾਬੂ ਕੀਤਾ ਗਿਆ

Sada Channel News:-

Ludhiana,01 Sep,(Sada Channel News):- ਵਿਦੇਸ਼ ਭੇਜਣ ਦੇ ਨਾਂਅ ’ਤੇ ਠੱਗੀ ਮਾਰਨ ਵਾਲਿਆਂ ਵਿਰੁਧ ਕਾਰਵਾਈ ਦੇ ਚਲਦਿਆਂ ਲੁਧਿਆਣਾ ਸੀ.ਆਈ.ਏ. (CIA) 2 ਵਲੋਂ ਇਕ ਟਰੈਵਲ ਏਜੰਟ ਕਾਬੂ ਕੀਤਾ ਗਿਆ।ਮਨਦੀਪ ਸਿੰਘ ਸਿੱਧੂ ਆਈ.ਪੀ.ਐਸ ਕਮਿਸ਼ਨਰ ਪੁਲਿਸ ਲੁਧਿਆਣਾ (Commissioner Police Ludhiana) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਮੀਤ ਸਿੰਘ ਹੁੰਦਲ ਪੀ.ਪੀ.ਐਸ. ਡੀ.ਸੀ.ਪੀ. ਇੰਨਵੈਸਟੀਗੇਸ਼ਨ ਲੁਧਿਆਣਾ ਦੀ ਨਿਗਰਾਨੀ, ਰੁਪਿੰਦਰ ਕੌਰ ਸਰਾਂ ਪੀ.ਪੀ.ਐਸ, ਏ.ਡੀ.ਸੀ.ਪੀ.ਇਨਵੈਸਟੀਗੇਸ਼ਨ ਲੁਧਿਆਣਾ (PPS, ADCP Investigation Ludhiana) ਅਤੇ ਗੁਰਪ੍ਰੀਤ ਸਿੰਘ ਪੀ.ਪੀ.ਐਸ ਡਿਟੈਕਟਿਵ-2, ਲੁਧਿਆਣਾ ਦੀ ਅਗਵਾਈ ਹੇਠ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2/ਲੁਧਿਆਣਾ ਦੀ ਟੀਮ ਨੇ ਵਿਦੇਸ਼ ਭੇਜਣ ਦੇ ਨਾਂਅ ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਚਿਰਾਗ ਕਪੂਰ ਪੁੱਤਰ ਪ੍ਰਦੀਪ ਕਪੂਰ ਵਾਸੀ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਦੌਰਾਨ ਮੁਲਜ਼ਮ ਕੋਲੋਂ 20 ਪਾਸਪੋਰਟ, ਇਕ ਕਰੇਟਾ ਕਾਰ ਅਤੇ ਕਈ ਦਸਤਾਵੇਜ਼ ਜ਼ਬਤ ਕੀਤੇ ਗਏ। ਮੁਲਜ਼ਮ ਲੁਧਿਆਣਾ ਵਿਚ ਪਹਿਲਾਂ ਹੀ 5 ਮਾਮਲਿਆਂ ਵਿਚ ਨਾਮਜ਼ਦ ਹੈ,ਪੁਲਿਸ (Police) ਨੇ ਦਸਿਆ ਕਿ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।

LEAVE A REPLY

Please enter your comment!
Please enter your name here