ਪੰਜਾਬ ‘ਚ G20 ਸੰਮੇਲਨ ਦਾ ਵਿਰੋਧ: ਮੰਗਾਂ ਨਾ ਮੰਨਣ ‘ਤੇ ਕਿਸਾਨ-ਮਜ਼ਦੂਰ ਕਰਨਗੇ ਪ੍ਰਦਰਸ਼ਨ

0
235
ਪੰਜਾਬ ‘ਚ G20 ਸੰਮੇਲਨ ਦਾ ਵਿਰੋਧ: ਮੰਗਾਂ ਨਾ ਮੰਨਣ ‘ਤੇ ਕਿਸਾਨ-ਮਜ਼ਦੂਰ ਕਰਨਗੇ ਪ੍ਰਦਰਸ਼ਨ

SADA CHANNEL NEWS:-

SADA CHANNEL NEWS:- ਅੱਜ ਪੰਜਾਬ ਭਰ ਵਿੱਚ ਕਿਸਾਨ ਰੋਸ ਪ੍ਰਦਰਸ਼ਨ ਕਰਨਗੇ,ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੇ ਪ੍ਰਦਰਸ਼ਨ ਕੀਤੇ ਹਨ,ਦਿੱਲੀ ਵਿੱਚ ਹੋਣ ਜਾ ਰਹੇ ਜੀ-20 ਸੰਮੇਲਨ (G-20 summit) ਦਾ ਕਿਸਾਨ ਅਤੇ ਮਜ਼ਦੂਰ ਵਿਰੋਧ ਕਰਨਗੇ,ਕਿਸਾਨਾਂ ਦਾ ਗੁੱਸਾ ਕੇਂਦਰ ਸਰਕਾਰ ਪ੍ਰਤੀ ਹੈ,ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਮੋਰਚਾ ਖੜ੍ਹਾ ਕੀਤਾ ਗਿਆ ਸੀ ਤਾਂ ਕੇਂਦਰ ਸਰਕਾਰ (Central Govt) ਨੇ ਕੇਸ ਵਾਪਸ ਲੈਣ,ਫਸਲਾਂ ‘ਤੇ ਐਮ.ਐਸ.ਪੀ. (MSP) ਸਬੰਧੀ ਕਈ ਸ਼ਰਤਾਂ ਮੰਨ ਲਈਆਂ ਸਨ,ਪਰ ਬਾਅਦ ਵਿੱਚ ਸਰਕਾਰ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਹੈ,ਕਿਸਾਨ ਆਗੂਆਂ ਦਾ ਕਹਿਣਾ ਹੈ,ਕਿ ਪੰਜਾਬ ਦੀਆਂ 16 ਕਿਸਾਨ ਯੂਨੀਅਨਾਂ (Farmers Unions) ਨਾਲ ਸਬੰਧਤ ਕਿਸਾਨ-ਮਜ਼ਦੂਰ ਹਰ ਜ਼ਿਲ੍ਹੇ ਦੇ ਹਰ ਜ਼ੋਨ ਵਿੱਚ ਇਕੱਠੇ ਹੋਣਗੇ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਣਗੇ,ਦੱਸ ਦੇਈਏ ਕਿ ਕਿਸਾਨਾਂ ਦਾ ਇਹ ਉਹੀ ਸੰਗਠਨ ਹੈ,ਜਿਸ ਨੇ ਪਿਛਲੇ ਦਿਨੀਂ ਚੰਡੀਗੜ੍ਹ (Chandigarh) ਤੱਕ ਮਾਰਚ ਕੀਤਾ ਸੀ,ਕਿਸਾਨਾਂ ਨੂੰ ਰੋਕਣ ਲਈ ਪੁਲਿਸ (Police) ਨੇ ਕਈ ਥਾਵਾਂ ‘ਤੇ ਲਾਠੀਚਾਰਜ ਕੀਤਾ,ਇਸ ਦੇ ਨਾਲ ਹੀ ਕਈ ਕਿਸਾਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।

LEAVE A REPLY

Please enter your comment!
Please enter your name here