ਅੱਜ ਤੋਂ ਹੋਵੇਗਾ ਵਨਡੇ ਵਿਸ਼ਵ ਕੱਪ 2023 ਦਾ ਆਗਾਜ਼,England ਤੇ New Zealand ਦੀ ਟੀਮ ਹੋਵੇਗੀ ਆਹਮੋ-ਸਾਹਮਣੇ

0
129
ਅੱਜ ਤੋਂ ਹੋਵੇਗਾ ਵਨਡੇ ਵਿਸ਼ਵ ਕੱਪ 2023 ਦਾ ਆਗਾਜ਼, England ਤੇ New Zealand ਦੀ ਟੀਮ ਹੋਵੇਗੀ ਆਹਮੋ-ਸਾਹਮਣੇ

SADA CHANNEL NEWS:-

SADA CHANNEL NEWS:- ਵਨਡੇ ਵਿਸ਼ਵ ਕੱਪ 2023 ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ,46 ਦਿਨ ਤੱਕ ਚੱਲਣ ਵਾਲੇ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ ਇੰਗਲੈਂਡ (Defending Champions England) ਤੇ ਨਿਊਜ਼ੀਲੈਂਡ ਦੇ ਵਿਚਾਲੇ ਹੋਵੇਗਾ,ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ,ਟਾਸ ਦੁਪਹਿਰ 1.30 ਵਜੇ ਹੋਵੇਗਾ,ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਆਖਰੀ ਵਿਸ਼ਵ ਕੱਪ ਮੈਚ 2019 ਦੇ ਫਾਈਨਲ ਵਿੱਚ ਖੇਡਿਆ ਗਿਆ ਸੀ,ਉਸ ਸਮੇਂ ਮੈਚ ਤੇ ਸੁਪਰ ਓਵਰ ਟਾਈ (Super Over Tie) ਹੋ ਜਾਣ ਤੋਂ ਬਾਅਦ ਇੰਗਲੈਂਡ ਨੇ ਜ਼ਿਆਦਾ ਬਾਊਂਡਰੀ ਲਗਾਉਣ ਦੇ ਆਧਾਰ ‘ਤੇ ਖਿਤਾਬ ਜਿੱਤਿਆ ਸੀ,ਅਜਿਹੇ ਵਿੱਚ ਕੀਵੀ ਟੀਮ (Kiwi Team) ਦੇ ਕੋਲ 2019 ਵਿੱਚ ਮਿਲੀ ਉਸ ਹਾਰ ਦਾ ਹਿਸਾਬ ਬਰਾਬਰ ਕਰਨ ਦਾ ਮੌਕਾ ਰਹੇਗਾ।

ਟੀਮਾਂ ਦੀ ਸੰਭਾਵਿਤ ਪਲੇਇੰਗ-11
ਇੰਗਲੈਂਡ: ਜੋਸ ਬਟਲਰ(ਕਪਤਾਨ ਤੇ ਵਿਕਟਕੀਪਰ), ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਹੈਰੀ ਬ੍ਰੂਕ, ਲਿਯਮ ਲਿਵਿੰਗਸਟਨ, ਮੋਇਨ ਅਲੀ, ਸੈਮ ਕਰਨ, ਕ੍ਰਿਸ ਵੋਕਸ, ਆਦਿਲ ਰਸ਼ੀਦ ਤੇ ਮਾਰਕ ਵੁੱਡ।

ਨਿਊਜ਼ੀਲੈਂਡ: ਟਾਮ ਲੈਥਮ(ਕਪਤਾਨ ਤੇ ਵਿਕਟਕੀਪਰ), ਡੇਵੋਨ ਕਾਨਵੇ, ਵਿਲ ਯੰਗ,ਗਲੇਨ ਫਿਲਿਪਸ, ਮਾਰਕ ਚਾਪਮਨ, ਡੇਰਿਲ ਮਿਚੇਲ, ਮਿਚੇਲ ਸੈਂਟਨਰ, ਜੇਮਸ ਨੀਸ਼ਮ/ ਮੈਟ ਹੇਨਰੀ, ਈਸ਼ ਸੋਢੀ, ਟ੍ਰੇਂਟ ਬੋਲਟ ਤੇ ਲਾਕੀ ਫਗਯੁਰਸਨ।

LEAVE A REPLY

Please enter your comment!
Please enter your name here