
Bathinda,09 Oct,(Sada Channel News):- ਬਠਿੰਡਾ ਤੋਂ ਦਿੱਲੀ ਦੇ ਲਈ ਅਲਾਇੰਸ ਏਅਰ ਦੀ ਅੱਜ ਤੋਂ ਫਲਾਈਟ ਸ਼ੁਰੂ ਹੋ ਗਈ ਹੈ,ਇਹ ਫਲਾਈਟ ਹਫ਼ਤੇ ਵਿੱਚ 3 ਦਿਨ ਉਡਾਣ ਭਰੇਗੀ,ਕਨੈਕਟਿੰਗ ਨਿਊ ਇੰਡੀਆ ਸਕੀਮ ਤਹਿਤ (Under Connecting New India Scheme) ਕਰੀਬ ਸਾਢੇ 3 ਸਾਲਾਂ ਬਾਅਦ ਅਲਾਇੰਸ ਏਅਰ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਦਿੱਲੀ-ਬਠਿੰਡਾ-ਦਿੱਲੀ ਫਲਾਈਟ ਚਲਾਏਗੀ,ਸਟੇਸ਼ਨ ਮੈਨੇਜਰ ਲਕਸ਼ਮਣ ਭਾਰਦਵਾਜ ਨੇ ਦੱਸਿਆ ਕਿ ਹਵਾਈ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਲਾਇੰਸ ਏਅਰ ਏਵੀਏਸ਼ਨ ਲਿਮਟਿਡ ਦੇ ਅਧਿਕਾਰੀ ਵਿਰਕ ਕਲਾਂ ਸਿਵਲ ਸਟੇਸ਼ਨ ਦਾ ਸਰਵੇ ਕਰਨਗੇ,ਇਸ ਦੌਰਾਨ ਯਾਤਰੀਆਂ ਲਈ ਵਾਤਾਵਰਣ,ਸਹੂਲਤਾਂ ਅਤੇ ਪ੍ਰਬੰਧਾਂ ਤੋਂ ਇਲਾਵਾ ਜਹਾਜ਼ ਦੀ ਲੈਂਡਿੰਗ ਅਤੇ ਉਡਾਣ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਜਾਵੇਗਾ।
