ਜੰਮੂ ਦੇ ਪੁੰਛ ‘ਚ ਸ਼ਹੀਦ ਹੋਇਆ ਮਾਨਸਾ ਦਾ ਜਵਾਨ,ਅੰਤਿਮ ਸਸਕਾਰ ਅੱਜ ਪਿੰਡ ਕੋਟਲੀ ਵਿਖੇ ਕੀਤਾ ਜਾਵੇਗਾ,ਮਾਪਿਆਂ ਦਾ ਇਕਲੌਤਾ ਪੁੱਤ ਸੀ

0
62
ਜੰਮੂ ਦੇ ਪੁੰਛ ‘ਚ ਸ਼ਹੀਦ ਹੋਇਆ ਮਾਨਸਾ ਦਾ ਜਵਾਨ,ਅੰਤਿਮ ਸਸਕਾਰ ਅੱਜ ਪਿੰਡ ਕੋਟਲੀ ਵਿਖੇ ਕੀਤਾ ਜਾਵੇਗਾ,ਮਾਪਿਆਂ ਦਾ ਇਕਲੌਤਾ ਪੁੱਤ ਸੀ

SADA CHANNEL NEWS:-

MANSA,13 OCT,(SADA CHANNEL NEWS):- ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦਾ ਜਵਾਨ ਜੰਮੂ-ਕਸ਼ਮੀਰ (Jammu And Kashmir) ਦੇ ਪੁੰਛ ਵਿਚ ਗੋਲੀ ਲੱਗਣ ਕਾਰਨ ਸ਼ਹੀਦ ਹੋ ਗਿਆ,ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਅੰਮ੍ਰਿਤਪਾਲ ਸਿੰਘ (Shaheed Amritpal Singh) ਮਾਪਿਆਂ ਦਾ ਇਕਲੌਤਾ ਪੁੱਤ ਸੀ,20 ਸਾਲਾ ਸ਼ਹੀਦ ਅੰਮ੍ਰਿਤਪਾਲ ਸਿੰਘ ਦਾ ਅੰਤਿਮ ਸਸਕਾਰ ਅੱਜ ਪਿੰਡ ਕੋਟਲੀ ਵਿਖੇ ਕੀਤਾ ਜਾਵੇਗਾ,ਜਾਣਕਾਰੀ ਅਨੁਸਾਰ ਅਗਨੀਵੀਰ (Agnivir) ਵਜੋਂ ਭਰਤੀ ਅੰਮ੍ਰਿਤਪਾਲ ਸਿੰਘ ਟ੍ਰੇਨਿੰਗ ਤੋਂ ਬਾਅਦ ਡੇਢ ਮਹੀਨਾ ਪਹਿਲਾਂ ਹੀ ਛੁੱਟੀ ਕੱਟ ਕੇ ਜੰਮੂ-ਕਸ਼ਮੀਰ (Jammu And Kashmir) ਡਿਊਟੀ (Duty)’ਤੇ ਗਿਆ ਸੀ,ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਸ਼ਹੀਦ ਅੰਮ੍ਰਿਤਪਾਲ ਸਿੰਘ (Shaheed Amritpal Singh) ਨੇ 2 ਦਿਨ ਬਾਅਦ ਭੈਣ ਦੇ ਵਿਆਹ ਲਈ ਛੁੱਟੀ ’ਤੇ ਆਉਣਾ ਸੀ,ਦੱਸ ਦੇਈਏ ਕਿ 11 ਅਕਤੂਬਰ ਨੂੰ ਡਿਊਟੀ ਦੌਰਾਨ ਗੋ.ਲੀ ਲੱਗਣ ਨਾਲ ਅੰਮ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ,ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸਦੀ ਇਕ ਭੈਣ ਕੈਨੇਡਾ ਵਿਚ ਪੜ੍ਹ ਰਹੀ ਹੈ।

LEAVE A REPLY

Please enter your comment!
Please enter your name here