ਭਾਰਤੀ ਸਰਹੱਦ ਅੰਦਰ ਫਿਰ ਤੋਂ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ

0
84
ਭਾਰਤੀ ਸਰਹੱਦ ਅੰਦਰ ਫਿਰ ਤੋਂ ਦਿਖੀ ਪਾਕਿਸਤਾਨੀ ਡ੍ਰੋਨ ਦੀ ਹਲਚਲ

Sada Channel News:-

Gurdaspur,22 Oct,(Sada Channel News):- ਬੀਐੱਸਐੱਫ (BSF) ਗੁਰਦਾਸਪੁਰ (Gurdaspur) ਦੀ 58 ਬਟਾਲੀਅਨ ਦੀ ਬੀਓਪੀ ਆਦੀਆਂ ‘ਤੇ ਮੁਸਤੈਦ ਬੀਐੱਸਐੱਫ (BSF) ਜਵਾਨਾਂ ਨੇ ਕੌਮਾਂਤਰੀ ਸਰਹੱਦ ‘ਤੇ ਭਾਰਤੀ ਖੇਤਰ ਵਿਚ ਦਾਖਲ ਹੋਏ ਡ੍ਰੋਨ ‘ਤੇ ਫਾਇਰਿੰਗ ਕੀਤੀ ਤੇ ਰੌਸ਼ਨੀ ਵਾਲੇ ਬੰਬ ਛੱਡੇ ਗਏ,ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਰਾਤ 10.30 ਦੇ ਲਗਭਗ ਬੀਓਪੀ ਆਦੀਆਂ ਦੇ ਜਵਾਨਾਂ ਨੇ ਸਰਹੱਦ ‘ਤੇ ਆਸਮਾਨ ‘ਚ ਡ੍ਰੋਨ ਵਰਗੀ ਚੀਜ਼ ਨੂੰ ਭਾਰਤੀ ਖੇਤਰ ਵਿਚ ਵੜਦੇ ਦੇਖਿਆ ਜਿਥੇ ਉਨ੍ਹਾਂ ਨੇ ਤੁਰੰਤ ਫਾਇਰਿੰਗ ਕੀਤੀ ਤੇ ਰੌਸ਼ਨੀ ਵਾਲੇ ਬੰਬ ਛੱਡੇ,ਘਟਨਾ ਦੀ ਖਬਰ ਸੁਣਕੇ ਬੀਐੱਸਐੱਫ ਦੇ ਉੱਚ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਡੀਐੱਸਪੀ ਗੁਰਵਿੰਦਰ ਸਿੰਘ ਪੁਲਿਸ ਸਟੇਸ਼ਨ ਦੌਰੰਗਲਾ ਦੇ ਐੱਸਐੱਚਓ ਜੀਤੇਂਦਰ ਪਾਲ ਸਬੰਧਤ ਇਲਾਕੇ ਵਿਚ ਪਹੁੰਚੇ,ਇਥੇ ਬੀਐੱਸਐੱਫ (BSF) ਤੇ ਪੰਜਾਬ ਪੁਲਿਸ (Punjab Police) ਨੇ ਸਰਚ ਆਪ੍ਰੇਸ਼ਨ ਚਲਾਇਆ ਹੈ।

LEAVE A REPLY

Please enter your comment!
Please enter your name here