ਵਿਸ਼ਵ ਕੱਪ ਕ੍ਰਿਕੇਟ 2023 : ਨਿਊਜ਼ੀਲੈਂਡ ਵਿਰੁਧ ਮੈਚ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਝਟਕਾ

0
74
ਵਿਸ਼ਵ ਕੱਪ ਕ੍ਰਿਕੇਟ 2023 : ਨਿਊਜ਼ੀਲੈਂਡ ਵਿਰੁਧ ਮੈਚ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਝਟਕਾ

Sada Channel News:-

Dharamshala,22 Oct,(Sada Channel News):- ਨਿਊਜ਼ੀਲੈਂਡ (New Zealand) ਵਿਰੁਧ ਵਿਸ਼ਵ ਕੱਪ 2023 (World Cup 2023) ਦੇ ਵੱਡੇ ਮੈਚ ਤੋਂ ਪਹਿਲਾਂ ਭਾਰਤ ਨੂੰ ਇਕ ਹੋਰ ਝਟਕਾ ਲੱਗਾ ਜਦੋਂ ਸ਼ਨਿਚਰਵਾਰ ਨੂੰ ਟੀਮ ਦੇ ਨੈੱਟ ਸੈਸ਼ਨ ਦੌਰਾਨ ਮੱਧਕ੍ਰਮ ਦੇ ਬੱਲੇਬਾਜ਼ ਸੂਰਿਆਕੁਮਾਰ ਯਾਦਵ (Batsman Suryakumar Yadav) ਦੇ ਸੱਜੇ ਹੱਥ ’ਤੇ ਗੇਂਦ ਲੱਗ ਗਈ,ਸੂਰਿਆ ਕੁਮਾਰ ਨੂੰ ਟੀਮ ਦੇ ਥ੍ਰੋਡਾਉਨ (Throwdown) ਮਾਰਚ ਰਘੂ ਦੀ ਫੁੱਲਟਾਸ ਗੇਂਦ ਲੱਗੀ,ਜਿਸ ਕਾਰਨ ਉਹ ਕਾਫੀ ਦਰਦ ’ਚ ਨਜ਼ਰ ਆਏ,ਉਹ ਅਪਣੇ ਹੱਥ ’ਤੇ ‘ਆਈਸ ਪੈਕ’ (‘Ice Pack’) ਲਗਾਉਂਦੇ ਦਿਸੇ ਅਤੇ ਇਸ ਤੋਂ ਬਾਅਦ ਬੱਲੇਬਾਜ਼ੀ ਨਹੀਂ ਕੀਤੀ,ਟੀਮ ਦੇ ਸੂਤਰਾਂ ਅਨੁਸਾਰ ਸੂਰਿਆਕੁਮਾਰ ਦੀ ਸੱਟ ਜ਼ਿਆਦਾ ਗੰਭੀਰ ਨਹੀਂ ਹੈ ਅਤੇ ਉਸ ਨੂੰ ਐਕਸ-ਰੇ (X-Ray) ਜਾਂਚ ਲਈ ਨਹੀਂ ਲਿਜਾਇਆ ਗਿਆ ਹੈ,ਹਾਲਾਂਕਿ ਸੱਟ ਨੇ ਐਤਵਾਰ ਦੇ ਮੈਚ ਲਈ ਸੂਰਿਆਕੁਮਾਰ ਦੀ ਉਪਲਬਧਤਾ ’ਤੇ ਸਵਾਲ ਖੜੇ ਕਰ ਦਿਤੇ ਹਨ ਕਿਉਂਕਿ ਹਾਰਦਿਕ ਪਾਂਡਿਆ (Hardik Pandya) ਦੀ ਗੈਰ-ਮੌਜੂਦਗੀ ਕਾਰਨ ਟੀਮ ਦਾ ਸੰਤੁਲਨ ਪਹਿਲਾਂ ਹੀ ਵਿਗੜਿਆ ਹੋਇਆ ਹੈ,ਪਾਂਡਿਆ ਨੂੰ ਬੰਗਲਾਦੇਸ਼ ਵਿਰੁਧ ਭਾਰਤ ਦੇ ਪਿਛਲੇ ਮੈਚ ਦੌਰਾਨ ਖੱਬੇ ਗਿੱਟੇ ਦੀ ਸੱਟ ਲੱਗ ਗਈ ਸੀ,ਉਹ ਟੀਮ ਨਾਲ ਧਰਮਸ਼ਾਲਾ ਨਹੀਂ ਆਏ ਹਨ।

LEAVE A REPLY

Please enter your comment!
Please enter your name here