ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦੀਆਂ ਤਰੀਕਾਂ ਜਾਰੀ

0
59
ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦੀਆਂ ਤਰੀਕਾਂ ਜਾਰੀ

Sada Channel News:-

Melbourne,26 March,2024,(Sada Channel News):- ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ 22 ਨਵੰਬਰ ਤੋਂ ਪਰਥ ਦੇ ਓਪਟਸ ਸਟੇਡੀਅਮ (Optus Stadium) ’ਚ ਸ਼ੁਰੂ ਹੋਵੇਗੀ,ਆਸਟਰੇਲੀਆ ਆਮ ਤੌਰ ’ਤੇ ਅਪਣੇ ਸੀਜ਼ਨ ਦਾ ਪਹਿਲਾ ਟੈਸਟ ਮੈਚ ਐਡੀਲੇਡ ਓਵਲ (Test Match Adelaide Oval) ’ਚ ਖੇਡਦਾ ਹੈ ਪਰ ਭਾਰਤ ਵਿਰੁਧ ਉਥੇ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ,ਜੋ 6 ਤੋਂ 10 ਦਸੰਬਰ ਤਕ ਖੇਡਿਆ ਜਾਵੇਗਾ,ਇਹ ਦਿਨ-ਰਾਤ ਦਾ ਮੈਚ ਹੋਵੇਗਾ,ਤੀਜਾ ਟੈਸਟ 14 ਤੋਂ 18 ਦਸੰਬਰ ਤਕ ਬ੍ਰਿਸਬੇਨ ’ਚ ਖੇਡਿਆ ਜਾਵੇਗਾ ਜਦਕਿ ਮੈਲਬੌਰਨ ’ਚ 26 ਤੋਂ 30 ਦਸੰਬਰ ਤਕ ਬਾਕਸਿੰਗ ਡੇਅ ਟੈਸਟ ਖੇਡਿਆ ਜਾਵੇਗਾ,ਪੰਜਵਾਂ ਅਤੇ ਆਖ਼ਰੀ ਟੈਸਟ ਮੈਚ ਨਵੇਂ ਸਾਲ ’ਚ 3 ਤੋਂ 7 ਜਨਵਰੀ ਤਕ ਸਿਡਨੀ ’ਚ ਖੇਡਿਆ ਜਾਵੇਗਾ,ਕ੍ਰਿਕਟ ਆਸਟਰੇਲੀਆ (Cricket Australia) ਨੇ ਮੰਗਲਵਾਰ ਨੂੰ ਅਗਲੇ ਗਰਮੀਆਂ ਲਈ ਅਪਣੇ ਕ੍ਰਿਕਟ ਪ੍ਰੋਗਰਾਮ ਦਾ ਐਲਾਨ ਕੀਤਾ,ਭਾਰਤ ਸੀਰੀਜ਼ ਇਸ ਦਾ ਹਿੱਸਾ ਹੈ।

LEAVE A REPLY

Please enter your comment!
Please enter your name here