
ਸਵੈ ਇੱਛਾ ਨਾਲ ਅੱਖਾ ਦਾਨ ਸੰਬਧੀ ਲੋੋਕਾ ਨੂੰ ਕੀਤਾ ਪ੍ਰੇਰਿਤ
ਕੀਰਤਪੁਰ ਸਾਹਿਬ 25 ਅਗਸਤ :- (ਮਨੋਜ ਕੁਮਾਰ) – ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਮੁਤਾਬਕ ਸੀਨੀਅਰ ਮੈਡੀਕਲ ਅਫਸਰ ਡਾ.ਦਲਜੀਤ ਕੋਰ,ਪੀ.ਐਚ.ਸੀ ਕੀਰਤਪੁਰ ਸਾਹਿਬ ਦੀ ਅਗੁਵਾਈ ਹੇਂਠ 25 ਅਗਸਤ ਤੋਂ 8 ਸਤੰਬਰ ਤੱਕ ਮਨਾਏ ਜਾ ਰਹੇ ਪੰਦਰਵਾੜੇ ਅਧੀਨ ਅੱਖਾ ਨਾਲ ਸੰਬਧਿਤ ਬੀਮਾਰੀਆਂ,ਬਚਾਅ, ਸਾਵਧਾਨੀਆਂ ਅਤੇ ਅੱਖਾ ਦਾਨ ਕਰਨ ਸੰਬਧੀ ਪ੍ਰਚਾਰ ਕੀਤਾ ਗਿਆ। ਇਸ ਮੋਕੇ ਤੇ ਅਪਥੈਲਮਿਕ ਅਫਸਰ, ਸੁਮਨਲਤਾ ਨੇ ਲੋਕਾ ਨੂੰ ਅੱਖਾ ਦੀ ਰੋਸ਼ਨੀ ਦੀ ਮੱਹਤਤਾ ਬਾਰੇ ਦੱਸਦੇ ਹੋਏ ਲੋਕਾ ਨੂੰ ਪੁਰਜੋਰ ਅਪੀਲ ਕੀਤੀ ਕਿ ਆਪਣੇ ਜੀਵਨ ਵਿੱਚ ਹੀ ਸਮਾਂ ਰਹਿੰਦੇ ਸਵੈ ਇੱਛਾ ਨਾਲ ਮਰਨ ਉਪਰੰਤ ਅੱਖਾ ਦਾਨ ਕਰਨ ਦਾ ਪ੍ਰਣ ਜਰੂਰ ਲਿਆ ਜਾਵੇ। ਉਨ੍ਹਾਂ ਇਸ ਸਂਦੇਸ਼ ਰਾਂਹੀ ਸਮਾਜਸੇਵੀ ਸੰਸਥਾਵਾ ਨੂੰ ਸਹਿਤ ਵਿਭਾਗ ਦੇ ਨਾਲ ਸਹਿਯੋਗ ਕਰਕੇ ਲੋਕਾਂ ਨੂੰ ਵੱਧ ਤੋ ਵੱਧ ਅੱਖਾ ਦਾਨ ਕਰਨ ਲਈ ਪ੍ਰੇਰਿਤ ਕਰਨ ਲਈ ਅਪੀਲ ਕੀਤੀ, ਤਾਂ ਜੋ ਅੰਨੇ੍ਹਪਣ ਦਾ ਸ਼ਿਕਾਰ ਹੋਏ ਵਿਅਕਤੀਆਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ।
ਅਪਥਾਲਮਿਕ ਅਫਸਰ ਸੁਮਨਲਤਾ ਨੇ ਇਸ ਮੋਕੇ ਤੇ ਲੋਕਾ ਨੂੰ ਮੋਬਾਈਲ ਦੀ ਵੱਧ ਵਰਤੋਂ ਕਰਨ ਨਾਲ ਅੱਖਾ ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਅਤੇ ਅੱਖਾ ਦਾਨ ਕਰਨ ਦੇ ਨਾਲ-ਨਾਲ ਅੱਖਾ ਦੀ ਸਮੇਂ-ਸਿਰ ਜਾਂਚ ਕਰਵਾਉਣ ਲਈ ਕਿਹਾ।ਉਨ੍ਹਾਂ ਮੋਜੂਦ ਲੋਕਾ ਨੂੰ ਕਿਹਾ ਕਿ ਤਿਉਹਾਰ ਵਾਲੇ ਦਿਨਾਂ ਵਿੱਚ ਬੱਚਿਆ ਦੀ ਅੱਖਾ ਨੂੰ ਪਟਾਖੇ ਜਾਂ ਹੋਰ ਬਰੂਦ ਤੋਂ ਬਚਾ ਕੇ ਰੱਖਿਆ ਜਾਵੇ।ਉਹਨਾਂ ਕਿਹਾ ਕਿ ਸਮਾਜ ਸੇਵੀ ਸੰਗਠਨਾਂ ਨੂੰ ਲੋਕਾਂ ਦੀ ਸੋਚ ਬਦਲਣ ਵਿੱਚ ਉਸਾਰੂ ਭੂਮਿਕਾ ਨਿਭਾਉਣ ਦੀ ਜਰੂਰਤ ਹੈ। ਇਨਸਾਨ ਦੇ ਜਿਹੜੇ ਅੰਗ ਉਸਦੇ ਮਰਨ ਤੋਂ ਕੀਤੇ ਦੂਜੇ ਇਨਸਾਨ ਦੇ ਕੰਮ ਆ ਜਾਣ ਉਹ ਜੀਵਨ ਵਿੱਚ ਕੀਤਾ ਸਭ ਤੋਂ ਉੱਤਮ ਕਾਰਜ ਹੈ। ਉਹਨਾਂ ਕਿਹਾ ਕਿ ਇਸਦੇ ਦੇ ਲਈ ਸਮਾਜ ਸੇਵੀ ਸੰਗਠਨਾਂ ਨੂੰ ਵਿਸੇਸ਼ ਜਾਗਰੂਕਤਾ ਅਭਿਆਨ ਚਲਾਉਣ ਦੀ ਲੋੜ ਹੈ ਜਿਸਦੇ ਵਿੱਚ ਸਿਹਤ ਵਿਭਾਗ ਦੇ ਮਾਹਿਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਹਰ ਸਮੇ ਹਾਜ਼ਰ ਸਨ।
