
ਕੀਰਤਪੁਰ ਸਾਹਿਬ 11 ਦਸੰਬਰ:- ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਕੀਰਤਪੁਰ ਸਾਹਿਬ ਵਿਖੇ ਸਾਈ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਤੇ ਮੱਥਾ ਟੇਕਿਆ,ਜਿੱਥੇ ਉਨ੍ਹਾਂ ਦਾ ਵਿਸੇ਼ਸ ਸਨਮਾਨ ਕੀਤਾ ਗਿਆ,ਅੱਜ ਹਲਕਾ ਵਿਧਾਇਕ ਤੇ ਸਪੀਕਰ ਰਾਣਾ ਕੇ.ਪੀ ਸਿੰਘ ਕੀਰਤਪੁਰ ਸਾਹਿਬ ਪਹੁੰਚੇ ਜਿੱਥੇ ਉਹ ਪ੍ਰਮੁੱਖ ਧਾਰਮਿਕ ਸਥਾਨ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਤੇ ਨਤਮਸਤਕ ਹੋਏ,ਉਨ੍ਹਾਂ ਨੇ ਕਿਹਾ ਕਿ ਧਰਮ ਦਾ ਸਾਡੇ ਜੀਵਨ ਵਿਚ ਇੱਕ ਵਿਸੇ਼ਸ ਮਹੱਤਵ ਹੈ, ਭਾਰਤ ਵਿਚ ਸਾਰੇ ਧਰਮਾਂ ਦਾ ਵਿਸੇਸ ਤੋਰ ਤੇ ਆਦਰ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਮੋਜੂਦਾ ਦੌਰ ਵਿਚ ਅਸੀ ਆਪਣੇ ਧਰਮ ਅਤੇ ਇਤਿਹਾਸ ਨਾਲ ਆਪਣੀ ਨੌਜਵਾਨ ਪੀੜ੍ਹੀ ਅਤੇ ਬੱਚਿਆ ਨੂੰ ਜੋੜਨ ਲਈ ਧਾਰਮਿਕ ਸਮਾਗਮਾਂ ਦੇ ਆਯੋਜਨ ਕਰ ਰਹੇ ਹਾਂ,ਜਿਹੜੀਆਂ ਸੰਸਥਾਵਾਂ ਅਤੇ ਪ੍ਰਬੰਧਕ ਇਨ੍ਹਾਂ ਧਾਰਮਿਕ ਸਥਾਂਨਾ ਦਾ ਬਿਹਤਰੀਨ ਰੱਖ ਰਖਾਓ ਕਰ ਰਹੇ ਹਨ,ਉਨ੍ਹਾਂ ਦੀ ਸੇਵਾ ਸ਼ਲਾਘਾਯੋਗ ਹੈ,ਅੱਜ ਇਸ ਸਥਾਨ ਤੇ ਪੁਜਾਰੀਆਂ ਵਲੋਂ ਰਾਣਾ ਕੇ.ਪੀ ਸਿੰਘ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਹਰਬੰਸ ਲਾਲ ਮਹਿਦਲੀ, ਬਲਵੀਰ ਸਿੰਘ ਭੀਰੀ ਪ੍ਰਧਾਨ ਟਰੱਕ ਯੂਨੀਅਨ, ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ ਪਾਲੀ ਸ਼ਾਹ ਕੋੜਾ, ਹਿਮਾਯੂ ਟੰਡਨ, ਰਮਨਦੀਪ ਸਿੰਘ ਸਰੰਪਚ ਦਬੂੜ, ਸਰਪੰਚ ਦੋਲੋਵਾਲ ਮਾਗੀ ਚੋਧਰੀ ਸਮੇਤ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ ਤੇ ਪਤਵੰਤੇ ਹਾਜਰ ਸਨ। ਤਸਵੀਰ: ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਪੀਰ ਬਾਬਾ ਬੁੱਢਣ ਸ਼ਾਹ ਜੀ ਦੀ ਦਰਗਾਹ ਤੇ ਨਤਮਸਤਕ ਹੋਣ ਮੌਕੇ
