ਵਿਸ਼ਵ ਖੂਨਦਾਨੀ ਦਿਵਸ ਮੁਹਿੰਮ ਤਹਿਤ ਸੈਮੀਨਾਰ ਅਤੇ ਜਾਗਰੂਕਤਾ ਰੈਲੀ ਕੱਢੀ ਗਈ ਮਨੁੱਖ ਦੇ ਖੂਨ ਦਾ ਕੋਈ ਬਦਲ ਨਹੀ ਹੈ, ਲੋੜ ਪੈਣ ਤੇ ਇੱਕ ਮਨੁੱਖ ਦਾ ਖੂਨ ਹੀ ਦੂਜੇ ਮਨੁੱਖ ਦੀ ਜਾਨ ਬਚਾ ਸਕਦਾ ਹੈ

0
265
ਵਿਸ਼ਵ ਖੂਨਦਾਨੀ ਦਿਵਸ ਮੁਹਿੰਮ ਤਹਿਤ ਸੈਮੀਨਾਰ ਅਤੇ ਜਾਗਰੂਕਤਾ ਰੈਲੀ ਕੱਢੀ ਗਈ ਮਨੁੱਖ ਦੇ ਖੂਨ ਦਾ ਕੋਈ ਬਦਲ ਨਹੀ ਹੈ, ਲੋੜ ਪੈਣ ਤੇ ਇੱਕ ਮਨੁੱਖ ਦਾ ਖੂਨ ਹੀ ਦੂਜੇ ਮਨੁੱਖ ਦੀ ਜਾਨ ਬਚਾ ਸਕਦਾ ਹੈ

SADA CAHNNEL:-

ਸ੍ਰੀ ਅਨੰਦਪੁਰ ਸਾਹਿਬ 08 ਜੁਲਾਈ (SADA CHANNEL):- ਪ੍ਰੋਜੈਕਟ ਡਾਇਰੈਕਟਰ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਚੰਡੀਗੜ੍ਹ ਅਤੇ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾ.ਚਰਨਜੀਤ ਕੁਮਾਰ ਸੀਨੀਅਰ ਮੈਡੀਕਲ ਅਫਸਰ ਦੀ ਅਗਵਾਈ ਹੇਠ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਖੂਨਦਾਨੀ ਦਿਵਸ ਮੁਹਿੰਮ 14 ਜੂਨ ਤੋਂ 14 ਜੁਲਾਈ ਤੱਕ ਚਲਾਈ ਜਾ ਰਹੀ ਹੈ, ਜਿਸ ਤਹਿਤ ਸਵੈ ਇਛੁੱਕ ਖੂਨਦਾਨ ਨੂੰ ਉਤਸਾਹਿਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ ਅਤੇ ਸਵੈ ਇਛੁੱਕ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਸਿੱਖ ਮਸ਼ੀਨਰੀ ਕਾਲਜ ਦੇ ਵਿਦਿਆਰਥੀਆਂ ਅਤੇ ਖੂਨਦਾਨੀਆਂ ਨੂੰ ਸਵੈਇਛੁੱਕ ਖੂਨਦਾਨ ਕਰਨ ਲਈ ਸਹੁੰ ਚੁਕਾਈ ਗਈ। ਇਸ ਮੌਕੇ ਤੇ ਡਾ.ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਦੀਆਂ ਵਿਦਿਆਰਥਣਾਂ ਵੱਲੋਂ ਪੋਸਟਰ ਮੈਕਿੰਗ ਮੁਕਾਬਲੇ ਕੀਤੇ ਗਏ।

ਇਸ ਉਪਰੰਤ ਵਿਸ਼ਵ ਖੂਨਦਾਨੀ ਦਿਵਸ ਨੂੰ ਸਮਰਪਿਤ ਇਕ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸਿੱਖ ਮਸੀਨਰੀ ਕਾਲਜ,ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ, ਸ਼੍ਰੀ ਗੁਰੂ ਤੇਗ ਬਹਾਦਰ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ, ਸਮੂਹ ਸਟਾਫ ਅਤੇ ਜਨਤਾ ਨੂੰ ਸੰਬੋਧਨ ਕਰਦਿਆਂਡਾ.ਚਰਨਜੀਤ ਕੁਮਾਰ ਨੇ ਖੂਨਦਾਨ ਦੀ ਮਹੱਤਤਾ ਨੂੰ ਦੱਸਦੇ ਹੋਏ ਕਿਹਾ ਕਿ ਖੂਨਦਾਨ ਸਭ ਤੋਂ ਉੱਤਮ ਦਾਨ ਹੈ। ਸਾਡੇ ਦੁਆਰਾ ਕੀਤਾ ਗਿਆ ਖੂਨਦਾਨ ਕੀਮਤੀ ਜਾਨਾਂ ਬਚਾਉਣ ਵਿੱਚ ਸਹਾਈ ਹੁੰਦਾ ਹੈ। ਇਸ ਲਈ ਸਭ ਨੂੰ ਨਿਯਮਿਤ ਰੂਪ ਵਿੱਚ ਖੂਨਦਾਨ ਕਰਨਾ ਚਾਹੀਦਾ ਹੈ।

ਇਸ ਮੌਕੇ ਤੇ ਵਿਸ਼ੇਸ ਰੂਪ ਵਿੱਚ ਰੋਟਰੀ ਕਲੱਬ ਅਨੰਦਪੁਰ ਸਾਹਿਬ ਵੱਲੋਂ ਡਾ.ਪਲਵਿੰਦਰਜੀਤ ਸਿੰਘ ਕੰਗ ਪਹੁੰਚੇ ਅਤੇ ਉਨਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦਾ ਬਲੱਡ ਬੈਂਕ ਸਮੂਹ ਇਲਾਕੇ ਵਾਸਤੇ ਵਰਦਾਨ ਹੈ। ਇਸ ਸੰਸਥਾ ਵੱਲੋਂ ਵੱਖ ਵੱਖ ਹਸਪਤਾਲਾਂ ਲਈ ਆਪਣੀ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਤੇ ਡਾ.ਰਾਜੇਸ਼ ਕੁਮਾਰ ਬਲੱਡ ਟਰਾਂਸਫਿਊਜਨ ਅਫਸਰ ਨੇ ਖੂਨਦਾਨ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਖੂਨ ਕਿਸੇ ਲੈਬ ਵਿੱਚ ਤਿਆਰ ਨਹੀਂ ਕੀਤਾ ਜਾ ਸਕਦਾ, ਇਹ ਸਿਰਫ ਮਨੁੱਖਾਂ ਰਾਂਹੀ ਹੀ ਇੱਕ ਦੂਜੇ ਨੂੰ ਦਾਨ ਕੀਤਾ ਜਾ ਸਕਦਾ ਹੈ। ਇਸ ਲਈ ਸਮਾਜ ਪ੍ਰਤੀ ਆਪਣੇ ਫਰਜ ਨੂੰ ਸਮਝਦੇ ਹੋਏ ਸਾਨੂੰ ਨਿਯਮਿਤ ਤੌਰ ਤੇ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਕਰਨ ਨਾਲ ਸਾਡਾ ਸ਼ਰੀਰ ਸਵੱਸਥ ਰਹਿੰਦਾ ਹੈ।

ਸਾਡੇ ਦੁਆਰਾ ਜੋ ਖੂਨਦਾਨ ਕੀਤਾ ਜਾਂਦਾ ਹੈ, ਉਹ 24 ਘੰਟੇ ਵਿੱਚ ਪੂਰਾ ਹੋ ਜਾਂਦਾ ਹੈ। ਇਸ ਉਪਰੰਤ ਹਾਜਰ ਵਿਦਿਆਰਥੀਆਂ ਅਤੇ ਖੂਨਦਾਨੀਆਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ। ਸਿੱਖ ਮਸ਼ੀਨਰੀ ਕਾਲਜ ਦੇ ਪ੍ਰਿੰਸੀਪਲ ਸ.ਚਰਨਜੀਤ ਸਿੰਘ ਅਤੇ ਮੈਨੇਜਰ ਮਨੋਹਰ ਸਿੰਘ ਨੇ ਹਾਜਰ ਸਮੂਹ ਵਿਦਿਆਰਥੀਆਂ ਨੂੰ ਖੂਨਦਾਨ ਦੀ ਮਹੱਤਤਾ ਦੱਸਦੇ ਹੋਏ ਉਹਨਾਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ।ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀ ਸਿਹਤ ਸੰਭਾਲ ਲਈ ਸਿਹਤ ਵਿਭਾਗ ਰਾਹੀ ਜਿਕਰਯੋਗ ਉਪਰਾਲੇ ਕੀਤੇ ਜਾ ਰਹੇ ਹਨ। ਮੈਡੀਕਲ ਅਫਸਰਾਂ ਅਤੇ ਸਟਾਫ ਨੂੰ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਦੀ ਭਾਵਨਾਂ ਨਾਲ ਇਲਾਜ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾ ਦੇਣ ਲਈ ਬਚਨਬੱਧ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਇਲਾਕੇ ਵਿਚ ਜਨਤਕ ਬੈਠਕਾਂ ਦੌਰਾਨ ਮੁਹੱਲਾ ਕਲੀਨਿਕ ਖੋਲੇ ਜਾਣ ਨਾਲ ਹਸਪਤਾਲਾ ਦੀ ਓ.ਪੀ.ਡੀ ਤੇ ਵਾਧੂ ਬੋਝ ਘਟਣ ਨਾਲ ਮਿਲਣ ਵਾਲੇ ਮਿਆਰੀ ਇਲਾਜ ਦੀ ਜਾਣਕਾਰੀ ਦੇ ਰਹੇ ਹਨ। ਉਹ ਆਮ ਲੋਕਾਂ ਨੂੰ ਵੱਧ ਤੋ ਵੱਧ ਸਵੈ ਇੱਛਾਂ ਨਾਲ ਖੂਨਦਾਨ ਕਰਨ ਅਤੇ ਸਮਾਜਸੇਵੀ ਸੰਗਠਨਾਂ ਨੂੰ ਖੂਨਦਾਨ ਕੈਂਪ ਲਗਾਉਣ ਲਈ ਪ੍ਰੇਰਿਤ ਕਰਦੇ ਹਨ, ਕਿਉਕਿ ਮਨੁੱਖ ਦੇ ਖੂਨ ਦਾ ਕੋਈ ਬਦਲ ਨਹੀ ਹੈ, ਕੇਵਲ ਇੱਕ ਮਨੁੱਖ ਹੀ ਲੋੜ ਪੈਣ ਤੇ ਦੂਜੇ ਮਨੁੱਖ ਨੂੰ ਖੂਨ ਦੇ ਕੇ ਉਸ ਦੀ ਜਾਨ ਬਚਾ ਸਕਦਾ ਹੈ। ਇਸ ਲਈ ਵੱਧ ਤੋ ਵੱਧ ਖੂਨਦਾਨ ਕਰਨਾ ਚਾਹੀਦਾ ਹੈ। ਉਨ੍ਹਾਂ ਵੱਲੋ ਬਿਹਤਰ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਕੀਤੇ ਜਾ ਰਹੇ ਉਪਰਾਲਿਆ ਦੀ ਜਾਣਕਾਰੀ ਸਾਝੀ ਕੀਤੀ ਜਾ ਰਹੀ ਹੈਇਸ ਮੌਕੇ ਤੇ ਬਲੱਡ ਬੈਂਕ ਇੰਚਾਰਜ ਰਾਣਾ ਬਖਤਾਬਰ ਸਿੰਘ, ਸੁਰਿੰਦਰਪਾਲ ਸਿੰਘ, ਅਨੀਤਾ, ਅਰਾਧਨਾ, ਸ਼ਾਮ ਲਾਲ, ਸੁਰਜੀਤ ਸਿੰਘ, ਮੋਨਿਕਾ, ਬਿੰਦੀਆ ਪ੍ਰਸ਼ਾਸਰ, ਚੰਦਰ ਮੋਹਨ, ਵਿਕਾਸ ਕੁਮਾਰ, ਮੋਹਨ ਲਾਲ, ਖੁਸ਼ਹਾਲ ਸਿੰਘ ਅਤੇ ਸਮੂਹ ਸਟਾਫ ਹਾਜਰ ਸਨ।

LEAVE A REPLY

Please enter your comment!
Please enter your name here