ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ ਵਿੱਚ ਹੋਈਆਂ

0
47
ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ ਵਿੱਚ ਹੋਈਆਂ

Sada Channel News:-

ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਵਿਰਾਸਤੀ ਖੇਡਾਂ ਚਰਨ ਗੰਗਾ ਸਟੇਡੀਅਮ ਵਿੱਚ ਹੋਈਆਂ ਸਪੰਨ
ਘੋੜ ਦੌੜ, ਗੱਤਕਾ, ਤੀਰ ਅੰਦਾਜੀ, ਟੈਂਟ ਪੈਗਿੰਗ, ਕਵੀਸ਼ਰੀ ਤੇ ਦਸਤਾਰ ਬੰਦੀ ਦੇ ਹੋਏ ਸ਼ਾਨਦਾਰ ਮੁਕਾਬਲੇ
ਪੰਜਾਬ ਦੇ ਅਮੀਰ ਵਿਰਸੇ ਨੂੰ ਦਰਸਾਉਦੀਆਂ ਲਗਾਈਆਂ ਪ੍ਰਦਰਸ਼ਨੀਆਂ, ਐਡਵੈਂਚਸ ਸਪੋਰਟਸ ਬਣੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ
ਜਿਲ੍ਹਾ ਪ੍ਰਸਾਸ਼ਲ ਵੱਲੋਂ ਸੈਰ ਸਪਾਟਾ ਵਿਭਾਗ ਦੇ ਸਹਿਯੋਗ ਨਾਲ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਤਾ ਵਿਲੱਖਣ ਉਪਰਾਲਾ

Shri Anandpur Sahib 22 March (Sada Channel News):- ਜ਼ਿਲਾ ਪ੍ਰਸ਼ਾਸਨ ਤੇ ਟੂਰੀਜਮ ਵਿਭਾਗ ਦੇ ਸਹਿਯੋਗ ਨਾਲ ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਸ੍ਰੀ ਅਨੰਦਪੁਰ ਸਾਹਿਬ-2024 ਇੱਥੇ ਇਤਿਹਾਸਿਕ ਚਰਨ ਗੰਗਾ ਸਟੇਡੀਅਮ ਵਿਚ ਅੱਜ ਸਫਲਤਾ ਪੂਰਵਕ ਸਪੰਨ ਹੋ ਗਈਆਂ ਹਨ। ਐਡਵੈਂਚਰ ਸਪੋਰਟਸ ਦੌਰਾਨ ਹੋਟ ਏਅਰ ਵੈਲੂਨ, ਮਨਮੋਹਕ ਵਾਟਰ ਬਾਡੀ ਤੇ ਪੈਡਲ ਵੋਟ ਸੈਲਾਨੀਆਂ ਦੀ ਵਿਸੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ। ਨਿਹੰਗ ਓਲੰਪਿਕਸ ਵਿੱਚ ਕਿੱਲਾ ਪੁੱਟਣਾ (ਟੈਂਟ ਪੈਗਿੰਗ), ਗੱਤਕਾ, ਤੀਰ ਅੰਦਾਜ਼ੀ (ਆਰਚਰੀ), ਗੱਤਕਾ ਸੋਟੀ-ਫਰੀ, ਕਵੀਸ਼ਰੀ, ਢਾਡੀ ਵਾਰਾ, ਦਸਤਾਰ ਬੰਦੀ ਦੇ ਮੁਕਾਬਲੇ ਵਿਸੇਸ਼ ਆਕਰਸ਼ਣ ਬਣੇ ਰਹੇ, ਜਦੋਂ ਕਿ ਪੰਜਾਬ ਦੀ ਵਿਰਾਸਤ ਕਰਾਫਟ ਮੇਲਾ ਅਤੇ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਦੇ ਪ੍ਰਤੀਕ ਪੇਸ਼ਕਾਰੀਆਂ ਨੇ ਹਾਜ਼ਰ ਸ਼ਰਧਾਲੂਆਂ, ਸੈਲਾਨੀਆਂ ਤੇ ਸਰੋਤਿਆਂ ਨੂੰ ਦੋ ਦਿਨ ਤੱਕ ਕੀਲ ਕੇ ਰੱਖਿਆਂ।

ਇਹ ਨਿਵੇਕਲਾ ਉਪਰਾਲਾ ਹੋਲਾ ਮਹੱਲਾ ਦੌਰਾਨ ਪਹਿਲਾ ਵਾਰ ਕੀਤਾ ਗਿਆ, ਜਿਸ ਦੇ ਲਈ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ, ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾ ਅਤੇ ਸੈਰ ਸਪਾਟਾ ਵਿਭਾਗ ਦੇ ਨਿਗਰਾਨ ਇੰ. ਬੀ.ਐਸ.ਚਾਨਾ ਨੇ ਲਗਾਤਾਰ ਕਈ ਦਿਨ ਤੱਕ ਇਨ੍ਹਾਂ ਤਿਆਰੀਆਂ ਨੂੰ ਮੁਕੰਮਲ ਕਰਵਾਇਆ।ਇਸ ਹੋਲਾ ਮਹੱਲਾ ਓਲੰਪਿਕਸ ਵਿਰਾਸਤੀ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਉਚੇਚੇ ਤੌਰ ਤੇ ਮਾਣਯੋਗ ਹਰਪ੍ਰੀਤ ਕੌਰ ਜਸਟਿਸ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ। ਪਹਿਲਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਦੀ ਸੁਰੂਆਤ 21 ਮਾਰਚ ਨੂੰ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਵੱਲੋਂ ਮਸ਼ਾਲ ਜਲਾ ਕੇ ਕੀਤੀ ਗਈ, ਇਸ ਮਸ਼ਾਲ ਮਾਰਚ ਦੀ ਅਗਵਾਈ ਪ੍ਰਿਅੰਕਾ ਦੇਵੀ (ਕਬੱਡੀ ਖਿਡਾਰਨ), ਸਮਰਿਤੀ ਸ਼ਰਮਾ (ਹੈਡਵਾਲ ਖਿਡਾਰਨ) ਵੱਲੋਂ ਕੀਤੀ ਗਈ, ਜਿਸ ਦੇ ਨਾਲ ਦੋ ਘੋੜ ਸਵਾਰ ਵੀ ਚੱਲ ਰਹੇ ਸਨ।

ਇਸ ਸਮਾਰੋਹ ਦੌਰਾਨ ਦੋ ਹਾਥੀ ਵੀ ਆਕਰਸ਼ਣ ਦਾ ਕੇਂਦਰ ਰਹੇ। ਨਿਹੰਗ ਓਲੰਪਿਕਸ ਦੌਰਾਨ ਕਿੱਲਾ ਪੁੱਟਣਾ, ਘੋੜ ਦੌੜ ਅਤੇ ਗੱਤਕੇ ਦੇ ਜੌਹਰ ਹਾਜ਼ਰ ਲੋਕਾਂ ਵੱਲੋਂ ਦਿਲ ਰੋਕ ਕੇ ਵੇਖੇ ਗਏ। ਸੈਰ ਸਪਾਟਾ ਵਿਭਾਗ ਵੱਲੋਂ ਦਸਤਾਰ ਬੰਦੀ ਤੇ ਫੁਲਕਾਰੀ ਵਿਸੇਸ਼ ਆਕਰਸ਼ਣ ਬਣੇ ਰਹੇ, ਪਹਿਲੀ ਵਾਰ ਹੋਲਾ ਮਹੱਲਾ ਮੌਕੇ ਹੋਏ ਵਿਰਾਸਤੀ ਖੇਡਾਂ ਦੇ ਮੁਕਾਬਲਿਆਂ ਨੇ ਸ਼ਰਧਾਲੂਆਂ/ਸੈਲਾਨੀਆਂ ਵਿੱਚ ਨਵੀ ਖਿੱਚ ਪੈਦਾ ਕੀਤੀ।ਸਮੁੱਚਾ ਜਿਲ੍ਹਾ ਪ੍ਰਸਾਸ਼ਨ ਤੇ ਪੁਲਿਸ ਵਿਭਾਗ ਇਸ ਮੌਕੇ ਪੂਰੀ ਮਿਹਨਤ ਤੇ ਲਗਨ ਨਾਲ ਇਸ ਸਮਾਰੋਹ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਲਈ ਆਪਣੀ ਜਿੰਮੇਵਾਰੀ ਨਾਲ ਕੰਮ ਕਰ ਰਹੇ ਸਨ। ਸਮਾਰੋਹ ਦੌਰਾਨ ਹੋਏ ਮੁਕਾਬਲਿਆਂ ਵਿੱਚ ਜੇਤੂ ਟੀਮਾ ਨੂੰ ਵਿਸੇਸ਼ ਮੈਡਲ ਤੇ ਸਨਮਾਨ ਦਿੱਤੇ ਗਏ।

ਇਸ ਦੋ ਰੋਜ਼ਾ ਹੋਲਾ ਮਹੱਲਾ ਨਿਹੰਗ ਓਲੰਪਿਕਸ ਨੂੰ ਸਫਲਤਾਪੂਰਵਕ ਮੁਕੰਮਲ ਕਰਵਾਇਆ ਗਿਆ ਜਿਸ ਦੇ ਲਈ ਸਟੇਜ ਸਕੱਤਰ ਦੀ ਭੂਮਿਕਾ ਰਣਜੀਤ ਸਿੰਘ ਤੇ ਸੀਮਾ ਜੱਸਲ ਨੇ ਬਾਖੂਬੀ ਨਿਭਾਈ। ਦਸਤਾਰ ਬੰਦੀ ਮੁਕਾਬਲੇ ਸੈਰ ਸਪਾਟਾ ਵਿਭਾਗ ਵੱਲੋਂ ਕਰਵਾਏ ਗਏ ਤੇ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗਾਇਨ ਨਾਲ ਕੀਤੀ ਗਈ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਵ) ਸੰਜੀਵ ਕੁਮਾਰ, ਐਸ.ਪੀ.ਐਚ ਰਾਜਪਾਲ ਸਿੰਘ ਹੁੰਦਲ, ਅਜੇ ਸਿੰਘ ਡੀ.ਐਸ.ਪੀ, ਐਸ.ਡੀ.ਐਮ ਰਾਜਪਾਲ ਸਿੰਘ ਸੇਖੋ, ਮੁੱਖ ਮੰਤਰੀ ਫੀਲਡ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਸੁਖਪਾਲ ਸਿੰਘ ਸਹਾਇਕ ਮੇਲਾ ਅਫਸਰ, ਐੱਸ.ਡੀ.ਐੱਮ ਨੰਗਲ ਅਨਮਜੋਤ ਕੌਰ, ਆਰ.ਟੀ.ਏ ਕਮ ਐਸ.ਡੀ.ਐਮ ਮੋਰਿੰਡਾ ਗੁਰਵਿੰਦਰ ਸਿੰਘ ਜੌਹਲ, ਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅਰਾਧਨਾ ਖੋਸਲਾ, ਐਕਸੀਅਨ ਹਰਜੀਤਪਾਲ ਸਿੰਘ, ਡੀ.ਐਸ.ਓ ਰੁਪੇਸ਼ ਕੁਮਾਰ, ਡੀ.ਐਸ.ਓ ਕੁਲਦੀਪ ਸਿੰਘ, ਡੀਡੀਪੀਓ ਅਮਰਿੰਦਰਪਾਲ ਸਿੰਘ, ਬੀ.ਡੀ.ਪੀ.ਓ ਅਮਿਤ ਕੁਮਾਰ, ਕਾਰਜ ਸਾਧਕ ਅਫਸਰ ਹਰਬਖਸ਼ ਸਿੰਘ, ਸਕੱਤਰ ਮਾਰਕੀਟ ਕਮੇਟੀ ਸੁਰਿੰਦਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ ਹਰਕਿਰਤ ਸਿੰਘ, ਪ੍ਰਿੰ.ਰੁਚੀ ਗਰੋਵਰ, ਭੰਗੜਾ ਕੋਚ ਦੀਦਾਰ ਸਿੰਘ ਤੋ ਇਲਾਵਾ ਸੈਰ ਸਪਾਟਾ ਵਿਭਾਗ ਵੱਲੋਂ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਐਸ.ਡੀ.ਓ ਸੁਰਿੰਦਰਪਾਲ, ਰਾਜੇਸ਼ ਸ਼ਰਮਾ, ਭੁਪਿੰਦਰ ਸਿੰਘ ਵਿਸੇਸ਼ ਤੌਰ ਤੇ ਹਾਜ਼ਰ ਸਨ।

LEAVE A REPLY

Please enter your comment!
Please enter your name here