ਹੋਲਾ ਮਹੱਲਾ ਮੋਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

0
30
ਹੋਲਾ ਮਹੱਲਾ ਮੋਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ

Sada Channel News:-

-ਸਮੁੱਚੀ ਲੋਕਾਈ ਦੀ ਸਲਾਮਤੀ ਅਤੇ ਰਾਸ਼ਟਰ ਦੀ ਖੁਸ਼ਹਾਲੀ ਲਈ ਕੀਤੀ ਅਰਦਾਸ

Shri Anandpur Sahib,24 March,(Sada Channel News):- ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਭਾਸ਼ਾ ਵਿਭਾਗ ਪੰਜਾਬ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਪਹਿਲੇ ਸੁਰੂਆਤੀ ਦਿਹਾੜੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸਮੁੱਚੀ ਲੋਕਾਈ ਦੀ ਸਲਾਮਤੀ ਅਤੇ ਰਾਸ਼ਟਰ ਦੀ ਖੁਸ਼ਹਾਲੀ ਦੀ ਅਰਦਾਸ ਕੀਤੀ।


ਹੋਲਾ ਮਹੱਲਾ ਕੀਰਤਪੁਰ ਸਾਹਿਬ ਵਿਖੇ 21 ਤੋ 23 ਮਾਰਚ ਤੱਕ ਸੰਪੂਰਨ ਹੋਣ ਉਪਰੰਤ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਨਾਲ ਸੁਰੂ ਹੋ ਗਿਆ ਹੈ। ਜਿਸ ਦੇ ਸੰਪੂਰਨ ਭੋਗ 26 ਮਾਰਚ ਨੂੰ ਪਾਏ ਜਾਣਗੇ, ਪਹਿਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਖੁਸ਼ਕਿਸਮਤ ਤੇ ਭਾਗਾ ਵਾਲਾ ਸਮਝਦੇ ਹਨ ਜਿਨ੍ਹਾ ਨੂੰ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਧਾਰਮਿਕ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ ਸੇਵਾ ਦਾ ਮਾਣ ਮਿਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਜੋ ਖੁਸ਼ੀ ਮਿਲ ਰਹੀ ਹੈ, ਉਸ ਦਾ ਉਹ ਵਰਨਣ ਨਹੀ ਕਰ ਸਕਦੇ। ਹਰ ਪਾਸੇ ਗੁਰੂ ਸਹਿਬਾਨ ਦੀ ਚਰਨ ਛੋਹ ਪ੍ਰਾਪਤ ਗੁਰਧਾਮ ਹਨ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਦੀ ਸੇਵਾ ਦੇ ਨਾਲ ਨਾਲ ਇਸ ਇਲਾਕੇ ਦੇ ਵਿਕਾਸ ਲਈ ਪ੍ਰੋਗਰਾਮ ਉਲੀਕਣ ਦਾ ਜੋ ਸਬੱਬ ਮਿਲਿਆ ਹੈ, ਉਹ ਮੇਰੇ ਜੀਵਨ ਦਾ ਸਭ ਤੋ ਵੱਧ ਖੁਸ਼ੀਆ ਵਾਲਾ ਪਲ ਹੈ।

ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਿੱਖ ਕੌਮ ਦੀ ਚੜ੍ਹਦੀਕਲਾ ਅਤੇ ਸ਼ਾਨਾਮੱਤੇ ਇਤਿਹਾਸ ਦਾ ਪ੍ਰਤੀਕ ਤਿਉਹਾਰ ਹੋਲਾ ਮਹੱਲਾ ਦੀ ਉਹ ਸਮੁੱਚੀ ਲੋਕਾਈ ਨੂੰ ਵਧਾਈ ਦਿੰਦੇ ਹਨ ਅਤੇ ਅਪੀਲ ਕਰਦੇ ਹਨ ਕਿ ਹਰ ਕੋਈ ਇਸ ਮੌਕੇ ਤੇ ਸ੍ਰੀ ਅਨੰਦਪੁਰ ਸਾਹਿਬ ਵਿਚ ਦਰਸ਼ਨ ਦੀਦਾਰ ਕਰਨ ਲਈ ਪਹੁੰਚ ਕੇ ਗੁਰੂ ਸਹਿਬਾਨ ਦਾ ਆਸ਼ੀਰਵਾਦ ਪ੍ਰਾਪਤ ਕਰੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਇੱਕ ਮਹੀਨੇ ਤੋਂ ਗੁਰੂ ਨਗਰੀ ਤੇ ਆਸ ਪਾਸ ਦੀ ਸਫਾਈ ਸੇਵਾ ਸੰਭਾਲੀ ਹੋਈ ਹੈ, ਦੋ ਸਾਲਾ ਵਿਚ ਗੁਰੂ ਨਗਰੀ ਦਾ ਚਹੁੰਮੁਖੀ ਵਿਕਾਸ ਕਰਵਾਇਆ ਹੈ, ਕਰੋੜਾ ਕਰੋੜਾ ਦੇ ਪ੍ਰੋਜ਼ੈਕਟ ਲੋਕ ਅਰਪਣ ਕੀਤੇ ਹਨ, ਅਧੂਰੇ ਤੇ ਰੁਕੇ ਹੋਏ ਵਿਕਾਸ ਕਾਰਾ ਦੀ ਰਫਤਾਰ ਨੂੰ ਗਤੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਅਵਸਰ ਜਿੰਦਗੀ ਵਿਚ ਮੇਰੇ ਲਈ ਯਾਦਗਾਰੀ ਪਲ ਹਨ, ਜਦੋਂ ਗੁਰੂ ਸਹਿਬਾਨ ਦੀ ਚਰਨ ਛੋਹ ਗੁਰੂ ਨਗਰੀ ਦੇ ਲੋਕਾਂ ਦਾ ਆਸ਼ੀਰਵਾਦ ਤੇ ਸੁੱਭ ਇਛਾਵਾ ਮਿਲਿਆ ਹਨ। ਉਨ੍ਹਾਂ ਨੇ ਕਿਹਾ ਕਿ ਇਸ ਧਾਰਮਿਕ ਨਗਰੀ ਲਈ ਹੋਰ ਵਿਆਪਕ ਯੋਜਨਾ ਉਲੀਕ ਰਹੇ ਹਾਂ, ਤਾ ਜੋ ਇਸ ਨੂੰ ਦੁਨੀਆਂ ਭਰ ਦੇ ਨਕਸੇ ਤੇ ਹੋਰ ਵਧੇਰੇ ਲਿਸ਼ਕਾਇਆ ਜਾ ਸਕੇ। ਅੱਜ ਸ.ਬੈਸ ਨੇ ਆਮ ਸ਼ਰਧਾਲੂ ਦੀ ਤਰਾਂ ਕਤਾਰ ਵਿਚ ਲੱਗ ਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਮੱਥਾਂ ਟੇਕਿਆ ਅਤੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕੀਤੀਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀ ਲੀਡਰ ਜਸਵੀਰ ਅਰੋੜਾ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ,ਮਾਤਾ ਬਲਵਿੰਦਰ ਕੌਰ,ਇੰਦਰਜੀਤ ਅਰੋੜਾ ਪ੍ਰਧਾਨ ਵਪਾਰ ਮੰਡਲ,ਸ਼ੰਮੀ ਬਰਾਰੀ ਯੂਥ ਪ੍ਰਧਾਨ, ਅੰਕੁਸ਼ ਪਾਠਕ, ਨਿਤਿਨ ਸ਼ਰਮਾ ਹਾਜਿਰ ਸਨ।

LEAVE A REPLY

Please enter your comment!
Please enter your name here