ਸਿਹਤ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਸਿਹਤ ਸਹੂਲਤਾਂ ਦੀ ਗੁਣਵੱਤਾ ਵਿਚ ਹੋਰ ਵਾਧਾ ਕੀਤਾ ਜਾਵੇ-ਡਾ.ਦਲਜੀਤ ਕੌਰ

0
26
ਸਿਹਤ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਸਿਹਤ ਸਹੂਲਤਾਂ ਦੀ ਗੁਣਵੱਤਾ ਵਿਚ ਹੋਰ ਵਾਧਾ ਕੀਤਾ ਜਾਵੇ-ਡਾ.ਦਲਜੀਤ ਕੌਰ

SADA CHANNEL:-

ਸਿਹਤ ਵਿਭਾਗ ਵੱਲੋ ਦਿੱਤੀਆ ਜਾ ਰਹੀਆਂ ਸਿਹਤ ਸਹੂਲਤਾਂ ਦੀ ਗੁਣਵੱਤਾ ਵਿਚ ਹੋਰ ਵਾਧਾ ਕੀਤਾ ਜਾਵੇ-ਡਾ.ਦਲਜੀਤ ਕੌਰ
ਪੰਜਾਬ ਸਰਕਾਰ ਵੱਲੋ ਦਿੱਤੀਆ ਜਾ ਰਹੀਆ ਸਿਹਤ ਸਹੂਲਤਾਂ ਬਾਰੇ ਘਰ ਘਰ ਦਿੱਤੀ ਜਾਵੇ ਜਾਣਕਾਰੀ-ਸੀਨੀਅਰ ਮੈਡੀਕਲ ਅਫਸਰ

ਕੀਰਤਪੁਰ ਸਾਹਿਬ 29 ਅਗਸਤ (SADA CHANNEL):- ਪੰਜਾਬ ਸਰਕਾਰ ਵੱਲੋ ਸਿਹਤ ਕੇਦਰਾਂ ਰਾਹੀ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਸਿਹਤ ਕੇਂਦਰਾਂ ਵਿਚ ਮਿਲ ਰਹੀਆਂ ਸਿਹਤ ਸਹੂਲਤਾ ਤੋ ਇਲਾਵਾ ਵੱਖ ਵੱਖ ਯੋਜਨਾਵਾ ਤਹਿਤ ਕੈਂਪ ਲਗਾ ਕੇ ਅਤੇ ਘਰ ਘਰ ਜਾ ਕੇ ਸਿਹਤ ਜਾਂਚ ਅਤੇ ਸਿਹਤ ਸੁਰੱਖਿਆ ਬਾਰੇ ਵੀ ਲੋਕਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ,ਸਿਹਤ ਵਿਭਾਗ ਵਲ੍ਹੋਂ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਦੇ ਮਕਸਦ ਨਾਲ਼ ਸੀਨੀਅਰ ਮੈਡੀਕਲ ਅਫਸਰ ਕੀਰਤਪੁਰ ਸਾਹਿਬ ਡਾ.ਦਲਜੀਤ ਕੌਰ ਵਲ੍ਹੋਂ ਮੈਡੀਕਲ ਅਫਸਰਾਂ, ਕਮਿਉਨਿਟੀ ਹੈਲਥ ਅਫਸਰਾਂ ਅਤੇ ਏ. ਐਨ. ਐਮਜ਼ ਨਾਲ਼ ਮੀਟਿੰਗ ਕੀਤੀ ਅਤੇ ਜਰੂਰੀ ਨੁਕਤੇ ਸਾਂਝੇ ਕੀਤੇ ਗਏ।

ਇਸ ਮੀਟਿੰਗ ਵਿੱਚ ਚਾਈਲਡ ਡੈਥ ਰਿਵਿਊ ਅਤੇ ਮੈਟਰਨਲ ਡੈਥ ਰਿਵਿਊ ਬਾਰੇ ਚਰਚਾ ਕੀਤੀ ਗਈ ਅਤੇ ਸਮੂਹ ਮੈਡੀਕਲ ਅਫਸਰਾਂ ਅਤੇ ਹੋਰ ਕਰਮਚਾਰੀਆਂ ਨੂੰ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ। ਡਾ. ਦਲਜੀਤ ਕੌਰ ਨੇ ਕਿਹਾ ਕਿ ਸਾਡਾ ਮਕਸਦ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਘੱਟ ਕਰਨਾ ਹੈ ਅਤੇ ਇਸ ਲਈ ਮਾਂ ਅਤੇ ਬੱਚੇ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣ। ਉਹਨਾਂ ਕਿਹਾ ਕਿ ਹਾਈ ਰਿਸਕ ਮਾਵਾਂ ਦੀ ਘਰ-ਘਰ ਜਾ ਕੇ ਫਾਲੋ-ਅਪ ਕੀਤੀ ਜਾਵੇ ਤਾਂ ਜੋ ਜਣੇਪੇ ਵੇਲੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਗੈਰ ਸੰਚਾਰੀ ਰੋਗਾਂ ਸੰਬੰਧੀ ਪਿੰਡਾਂ ਵਿੱਚ ਕੈਂਪ ਲਗਾ ਕੇ ਮਰੀਜ਼ਾਂ ਦੀ ਸਕਰੀਨਿੰਗ ਕੀਤੀ ਜਾਵੇ ਅਤੇ ਜਰੂਰੀ ਦਵਾਈਆਂ ਉਪਲਵਧ ਕਰਵਾਈਆਂ ਜਾਣ।

ਜਨਣੀ ਸੁਰੱਖਿਆ ਯੋਜਨਾ ਤਹਿਤ ਰਜਿਸਟਰ ਕੀਤੀਆਂ ਗਰਭਵਤੀ ਔਰਤਾਂ ਨੂੰ ਦਿੱਤੇ ਜਾਂਦੇ ਵਿੱਤੀ ਲਾਭ ਨੂੰ ਯਕੀਨੀ ਬਣਾਇਆ ਜਾਵੇ। ਇਸ ਮੀਟਿੰਗ ਵਿੱਚ ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਵੀ ਨਿਰਦੇਸ਼ ਦਿੱਤੇ ਕਿ ਦੂਜੀ ਅਤੇ ਪ੍ਰੀਕਾਸ਼ਨਰੀ ਡੋਜ਼ ਦੇ ਟੀਚੇ ਪੂਰੇ ਕੀਤੇ ਜਾਣ। ਇਸ ਮੌਕੇ ਡਾ. ਪ੍ਰੇਮ ਕੁਮਾਰ ਮੈਡੀਕਲ ਅਫਸਰ, ਡਾ. ਪਵਨ ਕੌਸ਼ਲ ਮੈਡੀਕਲ ਅਫਸਰ, ਡਾ. ਦਿਨੇਸ਼ ਕੁਮਾਰ ਮੈਡੀਕਲ ਅਫਸਰ, ਸਿਕੰਦਰ ਸਿੰਘ ਐਸ. ਐਮ. ਆਈ, ਬਲਵੰਤ ਰਾਏ ਹੈਲਥ ਇੰਸਪੈਕਟਰ, ਭਰਤ ਕਪੂਰ ਸੀ. ਓ, ਬਲਜੀਤ ਸਿੰਘ ਆਈ. ਏ, ਸ਼ਿਵਾਨੀ ਅਕਾਊਂਟੈਂਟ ਹਾਜ਼ਰ ਸਨ।

LEAVE A REPLY

Please enter your comment!
Please enter your name here