
SADA CHANNL NEWS:- ਆਪਣੀ ਰਿਲੀਜ਼ ਦੇ 2 ਦਿਨਾਂ ‘ਚ ਭਾਰਤੀ ਬਾਕਸ ਆਫਿਸ ‘ਤੇ 80 ਕਰੋੜ ਦਾ ਅੰਕੜਾ ਪਾਰ ਕਰਨ ਵਾਲੀ ‘ਅਵਤਾਰ 2’ ਨੇ ਵੀ ਦੁਨੀਆ ਭਰ ‘ਚ ਕਾਫੀ ਕਮਾਈ ਕੀਤੀ ਹੈ,ਦੁਨੀਆ ਭਰ ‘ਚ 2 ਦਿਨਾਂ ਦੇ ਅੰਦਰ ਜੇਮਸ ਕੈਮਰਨ ਦੀ ਫ਼ਿਲਮ ‘ਅਵਤਾਰ ਦੀ ਵੇ ਆਫ਼ ਵਾਟਰ’ (‘Avatar’s Way of Water’) ਨੇ 1500 ਕਰੋੜ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ,ਇਸ ਦੇ ਨਾਲ ਹੀ ‘ਅਵਤਾਰ 2’ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ‘ਚ ਵੀ 100 ਕਰੋੜ ਦਾ ਬਾਕਸ ਆਫਿਸ ਕਲੈਕਸ਼ਨ ਕਰ ਲਿਆ ਹੈ।
ਦੱਸ ਦੇਈਏ ਕਿ ਅਵਤਾਰ ਦੇ ਨਿਰਮਾਤਾਵਾਂ ਲਈ 13 ਸਾਲ ਦੀ ਤਪੱਸਿਆ ਕਾਰਗਰ ਸਾਬਤ ਹੋਈ ਹੈ,ਅੰਗਰੇਜ਼ੀ ਤੋਂ ਇਲਾਵਾ ‘ਅਵਤਾਰ 2’ ਭਾਰਤ ‘ਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਭਾਸ਼ਾਵਾਂ ‘ਚ ਸਫਲਤਾਪੂਰਵਕ ਚੱਲ ਰਹੀ ਹੈ,’ਅਵਤਾਰ ਦਿ ਵੇ ਆਫ਼ ਵਾਟਰ’ ਦੇ ਇਸ ਕਲੈਕਸ਼ਨ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫ਼ਿਲਮ ਆਪਣੇ ਸ਼ੁਰੂਆਤੀ ਵੀਕੈਂਡ ‘ਤੇ ਰਿਕਾਰਡ ਤੋੜ ਕਮਾਈ ਕਰੇਗੀ।
ਭਾਰਤੀ ਬਾਕਸ ਆਫਿਸ ‘ਤੇ ‘ਅਵਤਾਰ 2’ ਨੇ ਰਿਲੀਜ਼ ਦੇ 2 ਦਿਨਾਂ ‘ਚ ਹੀ ਆਪਣੀ ਛਾਪ ਛੱਡ ਦਿੱਤੀ ਹੈ,ਪਹਿਲੇ ਦਿਨ ‘ਅਵਤਾਰ ਦਿ ਵੇ ਆਫ਼ ਵਾਟਰ’ ਨੇ 41 ਕਰੋੜ ਦਾ ਕਲੈਕਸ਼ਨ ਕੀਤਾ, ਜਦਕਿ ਰਿਲੀਜ਼ ਦੇ ਦੂਜੇ ਦਿਨ ਮਤਲਬ ਪਹਿਲੇ ਸ਼ਨੀਵਾਰ ਨੂੰ ਫ਼ਿਲਮ ਨੇ 42 ਤੋਂ 43 ਕਰੋੜ ਦਾ ਕਾਰੋਬਾਰ ਕੀਤਾ,ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਨਿਰਦੇਸ਼ਕ ਜੇਮਸ ਕੈਮਰਨ ਦੀ ਇਹ ਫ਼ਿਲਮ ਓਪਨਿੰਗ ਵੀਕੈਂਡ (Movie Opening Weekend) ‘ਤੇ 120-125 ਕਰੋੜ ਰੁਪਏ ਦੀ ਕਮਾਈ ਕਰ ਸਕਦੀ ਹੈ।
