ਗੁਰੂਗ੍ਰਾਮ ਦੀ ਅਦਾਲਤ ਨੇ ਕੁੱਟਮਾਰ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਨੂੰ ਜ਼ਮਾਨਤ ਦਿੱਤੀ

0
43
ਗੁਰੂਗ੍ਰਾਮ ਦੀ ਅਦਾਲਤ ਨੇ ਕੁੱਟਮਾਰ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਨੂੰ ਜ਼ਮਾਨਤ ਦਿੱਤੀ

Sada Channel News:-

Gurugram,23 March,2024,(Sada Channel News):- ਗੁਰੂਗ੍ਰਾਮ ਦੀ ਅਦਾਲਤ ਨੇ ਸ਼ਨੀਵਾਰ ਨੂੰ ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟਰਨ (YouTuber Sagar Thakur Aka McStern) ਨਾਲ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ ਬਿੱਗ ਬੌਸ ਓਟੀਟੀ-2 (Bigg Boss OTT-2) ਦੇ ਜੇਤੂ ਅਤੇ ਯੂਟਿਊਬਰ ਐਲਵਿਸ਼ ਯਾਦਵ ਨੂੰ ਜ਼ਮਾਨਤ ਦੇ ਦਿੱਤੀ ਹੈ,ਪੁਲਿਸ ਨੇ ਇਹ ਜਾਣਕਾਰੀ ਦਿੱਤੀ,ਵਕੀਲ ਹਿਮਾਂਸ਼ੂ ਯਾਦਵ ਨੇ ਕਿਹਾ ਕਿ ਐਲਵਿਸ਼ ਨੂੰ ਇਸ ਆਧਾਰ ’ਤੇ ਜ਼ਮਾਨਤ ਦਿੱਤੀ ਗਈ ਸੀ ਕਿ ਐਲਵਿਸ਼ ਅਤੇ ਸ਼ਿਕਾਇਤਕਰਤਾ ਯੂਟਿਊਬਰ ਦੇ ਵਿਚਕਾਰ ਸਮਝੌਤਾ ਹੋ ਗਿਆ ਹੈ,ਐਲਵੀਸ਼ ਯਾਦਵ ਦਾ ਇੱਕ ਵੀਡੀਓ 8 ਮਾਰਚ ਨੂੰ ਸਾਹਮਣੇ ਆਈ ਸੀ,ਜਿਸ ਵਿਚ ਉਹ ਗੁਰੂਗ੍ਰਾਮ (Gurugram) ’ਚ ਇੱਕ ਮਾਲ ਦੀ ਦੁਕਾਨ ਵਿੱਚ ਯੂਟਿਊਬਰ ਸਾਗਰ ਠਾਕੁਰ ਨੂੰ ਕਥਿਤ ਤੌਰ ’ਤੇ ਕੁੱਟਦਾ ਦਿਖਾਈ ਦੇ ਰਿਹਾ ਹੈ,ਯੂਟਿਊਬਰ ਸਾਗਰ ਠਾਕੁਰ ਉਰਫ਼ ਮੈਕਸਟਰਨ ਦੀ ਸ਼ਿਕਾਇਤ ’ਤੇ ਗੁਰੂਗ੍ਰਾਮ ਸੈਕਟਰ 53 ਥਾਣੇ ’ਚ ਐੱਫ.ਆਈ.ਆਰ. ਦਰਜ ਕੀਤੀ ਗਈ ਸੀ,ਐਲਵਿਸ਼ ਯਾਦਵ ਦੇ ਵਕੀਲ ਹਿਮਾਂਸ਼ੂ ਯਾਦਵ ਨੇ ਦੱਸਿਆ ਕਿ ਅਦਾਲਤ ਨੇ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਕੀਤੀ ਅਤੇ ਮਾਮਲੇ ’ਚ ਜ਼ਮਾਨਤ ਦੇ ਦਿੱਤੀ,ਉਸ ਨੂੰ ਜ਼ਮਾਨਤੀ ਬਾਂਡ ਦਾ ਭੁਗਤਾਨ ਕਰਨਾ ਹੋਵੇਗਾ,ਜੋ ਅਦਾਲਤ ਵਿੱਚ ਜਮ੍ਹਾ ਕੀਤਾ ਜਾਵੇਗਾ,ਗੁਰੂਗ੍ਰਾਮ ਪੁਲਿਸ (Gurugram Police) ਨੇ ਬੁੱਧਵਾਰ ਨੂੰ ਇੱਕ ਅਰਜ਼ੀ ਦਾਇਰ ਕਰਕੇ ਨੋਇਡਾ ਜੇਲ੍ਹ ਵਿਚ ਬੰਦ ਐਲਵਿਸ਼ ਯਾਦਵ ਦੇ ਖ਼ਿਲਾਫ਼ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਬੇਨਤੀ ਕੀਤੀ ਸੀ।

LEAVE A REPLY

Please enter your comment!
Please enter your name here