
Sada Channel News:- ਮਾੜੇ ਕੋਲੇਸਟ੍ਰੋਲ (Bad Cholesterol) ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੇ ਭੋਜਨ ਵਿੱਚ ਲਸਣ ਸ਼ਾਮਿਲ ਕਰਨਾ ਚਾਹੀਦਾ ਹੈ,ਕਈ ਅਧਿਐਨਾਂ ‘ਚ ਇਹ ਸਾਬਤ ਹੋ ਚੁੱਕਾ ਹੈ ਕਿ ਲਸਣ ਖਰਾਬ LDL ਕੋਲੈਸਟ੍ਰਾਲ ਦੇ ਖਤਰੇ ਨੂੰ ਘੱਟ ਕਰਦਾ ਹੈ,ਅਮਰੀਕਨ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਲਸਣ ਦਾ ਸੇਵਨ ਖਰਾਬ ਕੋਲੈਸਟ੍ਰੋਲ ਨੂੰ ਘਟਾ ਸਕਦਾ ਹੈ,ਰਿਪੋਰਟ ਮੁਤਾਬਕ ਕੱਚੇ ਲਸਣ ਵਿੱਚ ਐਲੀਨ ਪਾਇਆ ਜਾਂਦਾ ਹੈ,ਇਹ ਇੱਕ ਕਿਸਮ ਦਾ ਸਲਫਰ ਮਿਸ਼ਰਣ ਹੈ ਜਿਸ ਕਾਰਨ ਲਸਣ ਦੀ ਬਦਬੂ ਆਉਂਦੀ ਹੈ,ਅਧਿਐਨ ਦੇ ਅਨੁਸਾਰ ਐਲਿਨ ਕਈ ਬਿਮਾਰੀਆਂ ‘ਚ ਫਾਇਦੇਮੰਦ ਹੈ,ਐਲਿਨ ਮਾੜੇ ਕੋਲੇਸਟ੍ਰੋਲ (Bad Cholesterol) ਨੂੰ ਘਟਾਉਂਦਾ ਹੈ,ਇਸ ਤੋਂ ਇਲਾਵਾ ਇਹ ਇਮਿਊਨਿਟੀ ਨੂੰ ਵਧਾਉਂਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਵੀ ਘੱਟ ਰੱਖਦਾ ਹੈ,ਇਸ ਤੋਂ ਇਲਾਵਾ 2020 ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਕਾਲਾ ਲਸਣ ਮਾੜੇ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ ਅਤੇ ਇਸਦੇ ਲਗਾਤਰਾ ਸੇਵਨ ਨਾਲ ਸਿਹਤ ਲਈ ਚੰਗੇ ਕੋਲੇਸਟ੍ਰੋਲ (Good Cholesterol) ਦੀ ਮਾਤਰਾਂ ਵਧਦੀ ਹੈ।
